Archive for ਅਗਸਤ, 2011

New Theme: Garland (and rockin’ color picker!)

ਅਗਸਤ 22, 2011

New Theme: Garland (and rockin’ color picker!).

ਆਪਣੇ ਪਿਤਾ ਨੂੰ ਸੋਟੀ ਨਾਲ ਕੁੱਟ-ਕੁੱਟ ਕੇ ਮਾਰ ਦੇਣ ਦੇ ਦੋਸ਼ ਵਿਚ 21 ਸਾਲ

ਅਗਸਤ 22, 2011

ਪੰਜਾਬੀ ਟੀਵੀ ਪ੍ਰੈਸ
ਸ਼ਿਕਾਗੋ, 21 ਅਗਸਤ
ਸ਼ਿਕਾਗੋ ਦੇ ਇਕ ਉਪ ਨਗਰ ਵਿਚ ਆਪਣੇ ਪਿਤਾ ਨੂੰ ਸੋਟੀ ਨਾਲ ਕੁੱਟ-ਕੁੱਟ ਕੇ ਮਾਰ ਦੇਣ ਦੇ ਦੋਸ਼ ਵਿਚ 21 ਸਾਲ ਦੇ ਭਾਰਤੀ ਮੂਲ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲੀਸ ਨੇ 14 ਅਗਸਤ ਨੂੰ ਸਥਾਨਕ ਸਮੇਂ ਮੁਤਾਬਕ ਰਾਤ 3 ਵਜੇ ਵੁੱਡਬ੍ਰਿਜ ਉਪ ਨਗਰ ਤੋਂ ਮਾਨਸਿਕ ਰੋਗੀ ਯਸ਼ੇਸ਼ ਨੂੰ ਪਿਤਾ 47 ਸਾਲਾ ਸੰਜੀਵ ਦੇਸਾਈ ਦੀ ਹੱਤਿਆ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ।
ਪੁਲੀਸ ਨੂੰ ਸੱਦਣ ਵਾਲੇ ਯਸ਼ੇਸ਼ ਦੇ ਛੋਟੇ ਭਰਾ ਨੇ ਕਿਹਾ, ”ਮੇਰੇ ਭਰਾ ਨੇ ਮੇਰੇ ਪਿਤਾ ਦੀ ਹੱਤਿਆ ਕਰ ਦਿੱਤੀ।” ਰਾਜ ਦੇ ਅਟਾਰਨੀ ਰੌਬਰਟ ਬਰਲਿਨ ਦੇ ਹਵਾਲੇ ਨਾਲ ਪ੍ਰਾਪਤ ਜਾਣਕਾਰੀ ਮੁਤਾਬਕ ਜਦੋਂ ਪੁਲੀਸ ਮੌਕੇ ‘ਤੇ ਪੁੱਜੀ ਤਾਂ ਦੋਵੇਂ ਭਰਾ ਤੇ ਉਨ੍ਹਾਂ ਦੀ ਮਾਂ ਘਰ ਤੋਂ ਬਾਹਰ ਖੜੇ ਸਨ, ਜਦਕਿ ਯਸ਼ੇਸ਼ ਦੇ ਹੱਥਾਂ ਤੇ ਕੱਪੜਿਆਂ ‘ਤੇ ਖੂਨ ਲੱਗਿਆ ਹੋਇਆ ਸੀ। ਨੌਜਵਾਨ ਨੇ ਆਪਣੇ ਪਿਤਾ ਦੀ ਹੱਤਿਆ ਉਦੋਂ ਕੀਤੀ ਜਦੋਂ ਉਹ ਸੌਂ ਰਹੇ ਸਨ। ਹਮਲੇ ਦੌਰਾਨ ਸੰਜੀਵ ਦੇ ਸਿਰ ਉਪਰ ਗੰਭੀਰ ਸੱਟਾਂ ਲੱਗੀਆਂ।

ਅਮਰੀਕੀ ਅਦਾਲਤ ਤੋਂ ਕਮਲਨਾਥ ਨੂੰ ਸੰਮਨ ਜਾਰੀ ਕਰਨ ਦੀ ਮੰਗ

ਅਗਸਤ 22, 2011

ਨਿਊਯਾਰਕ, 21 ਅਗਸਤ (ਪੰਜਾਬੀ ਟੀਵੀ ਪ੍ਰੈਸ):— ਅਮਰੀਕਾ ਵਿਚ ਸਿੱਖਾਂ ਦੇ ਇਕ ਸੰਗਠਨ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ 1984 ਦੇ ਦੰਗਿਆਂ ਦੇ ਮਾਮਲੇ ਵਿਚ ਅੱਧ ਬਹਿਸ ਦੌਰਾਨ ਹਾਜ਼ਰ ਹੋਣ ਲਈ ਸ਼ਹਿਰੀ ਵਿਕਾਸ ਮੰਤਰੀ ਕਮਲਨਾਥ ਨੂੰ ਸੰਮਨ ਜਾਰੀ ਕੀਤਾ ਜਾਵੇ। ਸੰਮਨ ਅਦਾਲਤਾਂ ਵਲੋਂ ਜਾਰੀ ਹੋਣ ਵਾਲਾ ਉਹ ਆਗਿਆ ਪੱਤਰ ਹੈ, ਜੋ ਹਾਜ਼ਰ ਨਾ ਹੋਣ ਵਾਲੇ ਗਵਾਹਾਂ ਜਾਂ ਮਾਮਲੇ ਨਾਲ ਸਬੰਧਤ ਲੋਕਾਂ ਨੂੰ ਅਦਾਲਤ ਆਉਣ ਲਈ ਜਾਰੀ ਕੀਤਾ ਜਾਂਦਾ ਹੈ। ‘ਸਿੱਖਸ ਫਾਰ ਜਸਟਿਸ’ (ਐੱਸ. ਐੱਫ. ਜੇ.) ਨੇ ਕਮਲਨਾਥ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਇਸ ਸੰਗਠਨ ਦਾ ਦਾਅਵਾ ਹੈ ਕਿ ਕਮਲਨਾਥ ਦਾ ਇਹ ਦਾਅਵਾ ਆਧਾਰਹੀਣ ਹੈ ਕਿ ਉਨ੍ਹਾਂ ਨੂੰ ਵਿਸ਼ੇਸ਼ ਡਿਪਲੋਮੈਟ ਛੋਟ ਮਿਲੀ ਹੋਈ ਹੈ ਕਿਉਂਕਿ ਅਮਰੀਕੀ ਵਿਦੇਸ਼ ਵਿਭਾਗ ਤੋਂ ਉਨ੍ਹਾਂ ਨੂੰ ਕੋਈ ਸਹਿਯੋਗ ਨਹੀਂ ਹੈ। ਸੰਗਠਨ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਪਨੂੰ ਨੇ ਕਿਹਾ ਕਿ ਜੱਜ ਰਾਬਰਟ ਸਵੀਟਸ 21 ਸਤੰਬਰ ਨੂੰ ਬਹਿਸ ਸੁਣਨਗੇ ਅਤੇ ਇਸ ਦੌਰਾਨ ਕਮਲਨਾਥ ਦੇ ਡਿਪਲੋਮੈਟ ਛੋਟ ਸਬੰਧੀ ਦਾਅਵੇ ‘ਤੇ ਸਵਾਲ-ਜਵਾਬ ਕੀਤਾ ਜਾਵੇਗਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਖੂਹ ‘ਚ ਸੁੱਟਣ ਦੀ ਮੰਦਭਾਗੀ ਘਟਨਾ ਖਾਲਸਾ ਵੱਲੋ ਨਿਖੈਧੀ ।

ਅਗਸਤ 22, 2011

ਆਨੰਦਪੁਰ ਸਾਹਿਬ, 21 ਅਗਸਤ (ਪੰਜਾਬੀ ਟੀਵੀ ਪ੍ਰੈਸ)
ਮੋਰਿੰਡਾ ਨੇੜਲੇ ਪਿੰਡ ਊਧਮਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਖੂਹ ‘ਚ ਸੁੱਟਣ ਦੀ ਮੰਦਭਾਗੀ ਘਟਨਾ ਨੂੰ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਿੱਖ ਵਿਰੋਧੀ ਏਜੰਸੀਆਂ ਦੀ ਨਾਪਾਕ ਸਾਜ਼ਿਸ਼ ਕਰਾਰ ਦਿੱਤਾ ਹੈ। ਲੰਘੀ 13 ਅਗਸਤ ਨੂੰ ਮੋਰਿੰਡਾ ਨੇੜਲੇ ਪਿੰਡ ਊਧਮਪੁਰ ਵਿਖੇ ਅਣਪਛਾਤੇ ਅਨਸਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 5 ਪਾਵਨ ਸਰੂਪ, 22 ਗੁਟਕਾ ਸਾਹਿਬ ਅਤੇ 2 ਚੌਰ ਸਾਹਿਬ ਇਕ ਖੂਹ ‘ਚ ਸੁੱਟਣ ਦੀ ਘਟਨਾ ਦੀ ਨਿੰਦਾ ਕਰਦਿਆਂ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਆਖਿਆ ਕਿ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਵਿਅਕਤੀ ਕਿਸੇ ਦੂਜੇ ਧਰਮ ਦੇ ਪਵਿੱਤਰ ਗੰ੍ਰਥ ਦਾ ਅਪਮਾਨ ਹਰਗਿਜ਼ ਨਹੀਂ ਕਰ ਸਕਦਾ।
ਮੀਂਹ ਕਾਰਨ ਨੁਕਸਾਨੇ ਘਰਾਂ ਦਾ ਜਾਇਜ਼ਾ
ਪੱਤਰ ਪ੍ਰੇਰਕ
ਗੁਰਾਇਆ, 21 ਅਗਸਤ(ਪੱਤਰ ਪ੍ਰੇਰਕ) ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੰਤੋਖ ਸਿੰਘ ਚੌਧਰੀ ਨੇ ਪਿੰਡ ਪੰਜਢੇਰਾ ਨੰਗਲ ਦੇ ਭਾਰੀ ਮੀਂਹ ਕਾਰਨ ਨੁਕਸਾਨੇ ਗਏ ਘਰਾਂ ਦਾ ਦੌਰਾ ਕੀਤਾ। ਇਥੋਂ ਦੇ ਵਸਨੀਕ ਮਦਨ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਘਰ ਭਾਰੀ ਮੀਂਹ ਕਾਰਨ ਨੁਕਸਾਨਿਆਂ ਗਿਆ ਹੈ ਅਤੇ ਕੰਧਾਂ ‘ਚ ਤਰੇੜਾਂ ਆ ਗਈਆਂ ਹਨ, ਫ਼ਰਸ਼ ਵੀ ਧਸ ਗਏ ਹਨ ਅਤੇ ਉਹ ਘਰ ਦੇ ਬਾਹਰ ਤੰਬੂ ਲਗਾ ਕੇ ਰਹਿ ਰਹੇ ਹਨ ਕਿਉਂਕਿ ਕਦੀ ਵੀ ਘਰ ਦੀਆਂ ਛੱਤਾਂ ਡਿੱਗ ਸਕਦੀਆਂ ਹਨ। ਪੀੜ੍ਹਤ ਨੇ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਵੀ ਦੋਸ਼ ਲਗਾਇਆ ਕਿ ਉਹ ਸਿਰਫ਼ ਖਾਨਾਪੂਰਤੀ ਦੇ ਤੌਰ ‘ਤੇ ਜਾਂਚ ਕਰਨ ਹੀ ਆਉਂਦੇ ਹਨ।

New Theme: Quintus (via ਮਾਂ ਭੂਮੀ ਪੰਜਾਬ)

ਅਗਸਤ 22, 2011

New Theme: Quintus. … Read More

via ਮਾਂ ਭੂਮੀ ਪੰਜਾਬ

New Theme: Quintus (via ਮਾਂ ਭੂਮੀ ਪੰਜਾਬ)

ਅਗਸਤ 19, 2011

best for everyone

New Theme: Quintus. … Read More

via ਮਾਂ ਭੂਮੀ ਪੰਜਾਬ

New Theme: Quintus

ਅਗਸਤ 19, 2011

New Theme: Quintus.

ਅਮਰੀਕੀ ਰਾਸ਼ਟਰਪਤੀ ਓਬਾਮਾ ਆਪਣੀ ਲੜਕੀਆਂ ਨੂੰ ਲੜਕਿਆਂ ਤੋਂ ਬਚਾਉਣ ਲਈ ਰੱਖਣਗੇ ਕਮਾਂਡੋ

ਅਗਸਤ 18, 2011

ਵਾਸ਼ਿੰਗਟਨ, 18 ਅਗਸਤ : ਅਮਰੀਕੀ ਰਾਸ਼ਟਰਪਤੀ ਦੇ ਤੌਰ ‘ਤੇ ਆਪਣੇ ਦੂਜੇ ਕਾਰਜਕਾਲ ਨੂੰ ਲੈ ਕੇ ਦੁਚਿੱਤੀ ਵਿਚ ਪਏ ਬਰਾਕ ਓਬਾਮਾ ਆਪਣੀਆਂ ਦੋਵੇਂ ਲੜਕੀਆਂ ਨੂੰ ਲੜਕਿਆਂ ਤੋਂ ਦੂਰ ਰੱਖਣ ਲਈ ਆਪਣੇ ਖੁਫੀਆ ਸੇਵਾ ਕਮਾਂਡੋ ਦਾ ਇਸਤੇਮਾਲ ਕਰਨਗੇ। ਇਕ ਟੀ.ਵੀ. ਸ਼ੋਅ ਵਿਚ ਸਵਾਲ ਪੁੱਛੇ ਜਾਣ ‘ਤੇ ਮਜ਼ਾਕੀਆ ਮੂਡ ਵਿਚ ਓਬਾਮਾ ਨੇ ਇਹ ਗੱਲ ਆਖੀ।
ਸੀ.ਐਨ.ਐਨ. ਦੇ ਇਕ ਸ਼ੋਅ ਵਿਚ ਓਬਾਮਾ ਤੋਂ ਪੁੱਛਿਆ ਗਿਆ ਕਿ ਪਿਛਲੀ ਵਾਰ ਜਦੋਂ ਤੁਸੀਂ ਰਾਸ਼ਟਰਪਤੀ ਚੁਣੇ ਗਏ ਸੀ ਤਾਂ ਤੁਸੀਂ ਆਪਣਾ ਸਾਸਾ ਅਤੇ ਮਾਲਿਆ ਨੂੰ ਇਕ ਪਿਆਰਾ ਚੁੰਮਣ ਤੋਹਫੇ ਵਿਚ ਦਿੱਤਾ ਗਿਆ ਸੀ ਜੇਕਰ ਅਗਲੀ ਵਾਰ ਵੀ ਚੁਣੇ ਗਏ ਤਾਂ ਆਪਣੀਆਂ ਲੜਕੀਆਂ ਨੂੰ ਕੀ ਦੇਵੋਗੇ।
ਇਸ ‘ਤੇ ਓਬਾਮਾ ਨੇ ਕਿਹਾ ਕਿ ਜੇਕਰ ਮੈਂ ਦੁਬਾਰਾ ਰਾਸ਼ਟਰਪਤੀ ਚੁਣਿਆ ਜਾਂਦਾ ਹਾਂ ਤਾਂ ਆਪਣੀਆਂ ਲੜਕੀਆਂ ਲਈ ਖੁਫੀਆ ਸੇਵਾ ਕਮਾਂਡੋਜ਼ ਦੀਆਂ ਸੇਵਾਵਾਂ ਲਵਾਂਗਾ ਤਾਂ ਕਿ ਜੇਕਰ ਲੜਕੇ ਉਨ੍ਹਾਂ ਨਾਲ ਡੇਟਿੰਗ ਕਰਨਾ ਚਾਹੁੰਣ ਤਾਂ ਉਨ੍ਹਾਂ ਨੂੰ ਪਤਾ ਹੋਵੇ ਅਤੇ ਉਹ ਕਮਾਂਡੋ ਅਤੇ ਬੰਦੂਕਾਂ ਨਾਲ ਘਿਰੇ ਰਹਿਣਗੇ ਇਹੀ ਮੇਰੀਆਂ ਲੜਕੀਆਂ ਦਾ ਤੋਹਫਾ ਹੋਵੇਗਾ। ਓਬਾਮਾ ਦਾ ਇਹ ਇੰਟਰਵਿਊ ਉਨ੍ਹਾਂ ਦੇ ਤਿੰਨ ਦਿਨਾਂ ਬੱਸ ਦੌਰੇ ਤੋਂ ਪਹਿਲਾਂ ਆਇਆ ਹੈ।

ਖ਼ਾਲਿਸਤਾਨ ਦੀ ਸੋਂਹ ।ਮਨਮੋਹਨ ਸਿੰਘ ਜੰਮੂ। (via SHAMSHEERJK.WORDPRESS.COM)

ਅਗਸਤ 18, 2011

ਖ਼ਾਲਿਸਤਾਨ ਦੀ ਸੋਂਹ ।ਮਨਮੋਹਨ ਸਿੰਘ ਜੰਮੂ। ਖ਼ਾਲਿਸਤਾਨ ਦੀ ਸੋਂਹ ।ਮਨਮੋਹਨ ਸਿੰਘ ਜੰਮੂ। ਸ਼ਹੀਦਾਂ ਦੇ ਸਿਵਿਆਂ ਤੇ ਖੜ੍ਹ ਖਾਂਦੇ ਹਾਂ ਸੋਂਹ ਅਸੀ, ਰੱਖਾਂਗੇ ਮੱਚਦੀ ਅਜ਼ਾਦੀ ਵਾਲੀ  ਸ਼ਮਾਂ ਹਾਣੀਉ। ਤੁਸੀ ਜਰਿਆ ਹੈ ਜਿਨਾਂ ਜ਼ਖਮਾਂ ਨੂੰ ਸੀਨਿਆਂ 'ਤੇ ਸਾਡੀ ਰੂਹ ਦਾ ਬਣੇਗਾ ਊਹ ਨਸੂਰ ਹਾਣੀਉ। ਡੁੱਲਾ ਲਹੂ ਨੀ ਬਿਰਥਾ ਜਾਨ ਦੇਣਾ ਵੀਰਾਂ-ਭੈਣਾਂ ਦਾ, ਸੋਂਹ ਖਾਲਿਸਤਾਨ ਦੀ,ਨਹੀਂ ਚੁਪ ਹੁਣ ਰਹਿਣਾ ਹਾਣੀਉ। ਚੱਕਾਂਗੇ ਕਲਮਾਂ ਅਤੇ ਚੱਕ ਲਵਾਂਗੇ ਕਲਾਸ਼ਨਕੌਪ ਅਸੀ, ਹਾਕਮ ਸੁਨੇਗਾ ਭਾਸ਼ਾਂ ਜਹਿੜੀ ਉਹੀ ਸੁਨਾਵਾਂਗੇ ਹਾਣੀਉ। ਜਦ ਤਕ ਨਹੀਂ ਲਹਿਰਾਉਂਦਾ ਪਰਚਮ-ਏ-ਖ਼ਾਲਿਸਤਾਨ, 'ਮਨਮੋਹਨ'ਕਾਫਲਾ ਕੌਮ ਦੇ ਆਸ਼ਕਾਂ ਦਾ ਨੀ ਰੁਕਣਾ ਹਾਣੀਉ। … Read More

via SHAMSHEERJK.WORDPRESS.COM