ਹਕੂਮਤ ਦਾ ਨਵਾਂ ਸੂਰਜ ਕਿਸ ਪਿੰਡ ਚੋਂ ਚੜੇਗਾ !

ਜਨਵਰੀ 30, 2012

ਚਰਨਜੀਤ ਭੁੱਲਰ
ਬਠਿੰਡਾ : ਪਿੰਡ ਮਹਿਰਾਜ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਦੇਖਣ ਲਈ ਪੱਬਾਂ ਭਾਰ ਹੈ ਜਦੋਂ ਕਿ ਪਿੰਡ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ‘ਤੇ ਰੱਬ ਜੇਡਾ ਮਾਣ ਹੈ। ਹਕੂਮਤ ਦਾ ਸੂਰਜ ਕਿਸ ਪਿੰਡ ਚੜ੍ਹੇਗਾ,ਇਸ ਦਾ ਫੈਸਲਾ ਲੋਕ ਭਲਕੇ ਕਰਨਗੇ। ਪਿੰਡ ਬਾਦਲ ਦੇ ਲੋਕ ਆਪਣੇ ਪਿੰਡ ‘ਚ ਹੋਏ ਵਿਕਾਸ ਤੋਂ ਪੂਰੀ ਤਸੱਲੀ ਵਿੱਚ ਹਨ। ਪਿੰਡ ਵਾਲੇ ਮੁੜ ਮੁੱਖ ਮੰਤਰੀ ਦੀ ਕੁਰਸੀ ਪਿੰਡ ‘ਚ ਰਹਿਣ ਦੀ ਉਮੀਦ ਲਗਾਈ ਬੈਠੇ ਹਨ। ਉਂਝ ਪਿੰਡ ‘ਚ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਬਣੀ ਹੋਈ ਹੈ। ਚਾਰ ਚੁਫੇਰੇ ਚੁੱਪ ਪਸਰੀ ਹੋਈ ਹੈ। ਕੋਈ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ। ਏਨੀ ਦਾਦ ਜ਼ਰੂਰ ਦਿੰਦੇ ਹਨ ਕਿ ਮੁੱਖ ਮੰਤਰੀ ਨੇ ਪਿੰਡ ਦੇ ਭਲੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ।ਉਧਰ ਪਿੰਡ ਮਹਿਰਾਜ ਦੇ ਲੋਕ ਮੁੱਖ ਮੰਤਰੀ ਦਾ ਤਾਜ ਕੈਪਟਨ ਅਮਰਿੰਦਰ ਸਿੰਘ ਦੇ ਸਿਰ ‘ਤੇ ਦੇਖਣ ਲਈ ਉਤਾਵਲੇ ਹਨ। ਪਿੰਡ ਮਹਿਰਾਜ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ। ਮਹਿਰਾਜ ਦਾ ਜਥੇਦਾਰ ਸ਼ੇਰ ਸਿੰਘ ਆਖਦਾ ਹੈ,’ਕਪਤਾਨ ਆਏਗਾ ਤਾਂ ਪਿੰਡ ਦੇ ਅਧੂਰੇ ਕੰਮ ਸਿਰੇ ਲੱਗਣਗੇ।’ ਉਹ ਲੋੜੋਂ ਵੱਧ ਭਰੋਸੇ ਨਾਲ ਆਖਦਾ ਹੈ ਕਿ ‘ਪਿੰਡ ਦੇ ਭਾਗ ਮੁੜ ਜਾਗਣ ਵਾਲੇ ਨੇ।’ ਪਿੰਡ ਬਾਦਲ ਦੇ ਵੋਟਰ ਪ੍ਰਕਾਸ਼ ਸਿੰਘ ਬਾਦਲ ਦੀ ਪਿੱਠ ‘ਤੇ ਖੜ੍ਹਦੇ ਹਨ ਜਦੋਂ ਕਿ ਮਹਿਰਾਜ ਦੇ ਲੋਕ ਕੈਪਟਨ ਦੀ ਲਾਜ ਵੋਟਾਂ ਵੇਲੇ ਜ਼ਰੂਰ ਰੱਖਦੇ ਹਨ।
ਪਿੰਡ ਬਾਦਲ ਦੇ ਬਜ਼ੁਰਗ ਭਲਕੇ ਵੋਟਾਂ ਨੂੰ ਆਪਣੇ ਲਈ ਧਰਮ ਸੰਕਟ ਮੰਨਦੇ ਹਨ। ਉਹ ਆਖਦੇ ਹਨ ਕਿ ਦਾਸ ਤੇ ਪਾਸ਼ ਦੀ ਲੜਾਈ ਵਿੱਚ ਉਹ ਫਾਹੇ ਟੰਗੇ ਗਏ ਹਨ। ਏਦਾਂ ਪਹਿਲਾਂ ਕਦੇ ਨਹੀਂ ਹੋਇਆ ਸੀ ਕਿ ਵੋਟਾਂ ਵਾਲੇ ਦਿਨ ਲੋਕਾਂ ਨੂੰ ਸੋਚਣਾ ਪੈਂਦਾ ਹੋਵੇ। ਅਕਾਲੀ ਹੁੰਦੇ ਸਨ ਜਾਂ ਫਿਰ ਕਾਂਗਰਸੀ। ਹੁਣ ਦਾਸ ਤੇ ਪਾਸ਼ ਦੇ ਚੱਕਰ ‘ਚ ਪਿੰਡ ਦੇ ਲੋਕ ਫਸ ਗਏ ਹਨ। ਸੱਥ ਵਿੱਚ ਬੈਠੇ ਲੋਕਾਂ ਨੇ ਆਪਣਾ ਨਾਮ ਜੱਗ ਜ਼ਾਹਰ ਕਰਨ ਤੋਂ ਪਾਸਾ ਵੱਟ ਲਿਆ। ਇੱਕ ਨੇ ਆਖਿਆ,ਅਗਲੇ ਪੰਜ ਵਰ੍ਹੇ ਵੀ ਬਾਜ਼ੀ ਪਿੰਡ ਬਾਦਲ ਦੇ ਹੱਥ ਹੀ ਰਹੇਗੀ।’ ਦੂਸਰੇ ਨੇ ਆਖਿਆ ਕਿ,’ਮੁੱਖ ਮੰਤਰੀ ਦੀ ਕੁਰਸੀ ਪਿੰਡੋਂ ਬਾਹਰ ਜਾਣੀ ਮੁਸ਼ਕਲ ਹੈ।’ਜਦੋਂ ਇੱਕ ਨੌਜਵਾਨ ਪਿੰਡ ਦੇ ਵਿਕਾਸ ਕੰਮਾਂ ਦੀ ਸੂਚੀ ਗਿਣਾਉਂਦਾ ਹੈ ਤਾਂ ਇੱਕ ਬਜ਼ੁਰਗ ਗੱਲ ਕੱਟ ਕੇ ਆਖਦਾ ਹੈ,’ਪਿੰਡ ਦੇ 80-80 ਸਾਲ ਦੇ ਬਜ਼ੁਰਗਾਂ ਨੂੰ ਤਾਂ ਪੈਨਸ਼ਨ ਨਹੀਂ ਲੱਗੀ, ਮੂਹਰਲਿਆਂ ਨੇ ਨੌਜਵਾਨਾਂ ਨੂੰ ਬੁਢਾਪਾ ਪੈਨਸ਼ਨਾਂ ਦੇ ਦਿੱਤੀਆਂ।’ਲੋਕਾਂ ਨੇ ਦੱਸਿਆ ਕਿ ਪਹਿਲਾਂ ਜਦੋਂ ਵੀ ਅਸੈਂਬਲੀ ਚੋਣ ਆਉਂਦੀ ਤਾਂ ਪਿੰਡ ਵਿੱਚ ਇੱਕ ਦਿਨ ਪਹਿਲਾਂ ਰੌਣਕ ਬਣ ਜਾਂਦੀ ਸੀ। ਪਰ ਹੁਣ ਦੇਖਿਆ ਗਿਆ ਕਿ ਕਿਧਰੇ ਕੋਈ ਝੰਡੀ ਨਹੀਂ ਸੀ,ਪੋਸਟਰ ਨਹੀਂ ਸਨ। ਨਾ ਹੀ ਕੋਈ ਸਿਆਸੀ ਚਹਿਲ ਪਹਿਲ ਸੀ। ਨਵੀਂ ਉਮਰ ਦੇ ਮੁੰਡੇ ਮਜ਼ਾਹੀਆ ਲਹਿਜ਼ੇ ‘ਚ ਆਖ ਰਹੇ ਸਨ, ਲੰਬੀ ਤੋਂ ਜਿੱਤੇ ਕੋਈ ਵੀ, ਪਰ ਜਿੱਤੇਗਾ ਤਾਂ ਬਾਦਲ ਪਿੰਡ ਦਾ ਹੀ। ਦੂਸਰੀ ਤਰਫ ਪਿੰਡ ਮਹਿਰਾਜ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਪਿੰਡ ਮਹਿਰਾਜ ‘ਚ ਕਰੀਬ 12 ਹਜ਼ਾਰ ਵੋਟ ਹੈ। ਖਾਸ ਗੱਲ ਇਹ ਹੈ ਕਿ ਪਿੰਡ ਦੇ ਲੋਕ ਕਾਂਗਰਸ ਨਾਲ ਨਹੀਂ ਪ੍ਰੰਤੂ ਕੈਪਟਨ ਨਾਲ ਹਨ। ਸਾਲ 2007 ਦੀਆਂ ਚੋਣਾਂ ਵਿੱਚ ਮਹਿਰਾਜ ਵਿੱਚੋਂ ਕਾਂਗਰਸੀ ਉਮੀਦਵਾਰ ਦੀ ਲੀਡ 3485 ਵੋਟਾਂ ਦੀ ਸੀ ਜਦੋਂ ਕਿ ਲੋਕ ਸਭਾ ਚੋਣਾਂ 2009 ਵਿੱਚ ਕਾਂਗਰਸ ਦੀ ਲੀਡ 2500 ਵੋਟਾਂ ਦੀ ਸੀ।
ਰਾਮਪੁਰਾ ਹਲਕੇ ਦੀ ਹਾਰ ਜਿੱਤ ਦੇ ਫੈਸਲੇ ਵਿੱਚ ਮਹਿਰਾਜ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਨੇ ਪਿੰਡ ਮਹਿਰਾਜ ਦੇ ਗੁਰੂ ਘਰ ‘ਚੋਂ

੍ਹਹਲਕਾ ਦਾਖਾ ਦੀਆਂ ਰਾਜਨੀਤਕ ਸਰਗਰਮੀਆਂ ਨੇ ਜਗਰਾਉ ਹਲਕੇ ਨੂੰ ਠੰਢਾਂ ਕੀਤਾ ।

ਜਨਵਰੀ 6, 2012

ਹਹਲਕਾ ਦਾਖਾ ਦੀਆਂ 
ਰਾਜਨੀਤਕ ਸਰਗਰਮੀਆਂ ਨੇ ਜਗਰਾਉ ਹਲਕੇ ਨੂੰ ਠੰਢਾਂ ਕੀਤਾ ।
ਕੁੱਢੀਆਂ ਦੇ ਸਿੰਗਾਂ ਦਾ ਭੇੜ ਹੋਵੇਗਾ, ਹਲਕਾ ਦਾਖਾ ਦੇ ਸਿਆਸੀ ਮੈਦਾਨ ਅੰਦਰ`
ਜਗਰਾਉ [ਉਪਕਾਰ ਸਿੰਘ ਟੈਣੀ ] ਸਰਦੀ ਦੀ ਰੁੱਤ ਧੰਦ ਭਰਿਆ ਵਾਤਾਵਰਣ, ਲੋਕ ਘੁੰਢਾ ਤੇ 
ਬੈਠੇ ਹੋਏ ਕੱਛਾ ਚ ਹੱਥ ਦਈ ਜੋ ਚਰਚਾ ਕਰਦੇ ਹਨ, ਉਹ ਹੇ ਹਲਕਾ ਦਾ਼ਖਾ ਦੇ ਵੱਖ ਵੱਖ 
ਪਿੰਡਾ ਦੀ ਅਤੇ ਸਭ ਤੋ ਪਹਿਲਾ ਆਰੰਭ ਹੋਈਆਂ ਰਾਜਨੀਤਕ ਸਰਗਰਮੀਆਂ ਦੀ ਅਤੇ ਕੁੰਢੀਆਂ ਦੇ 
ਸਿੰਘਾਂ ਦੇ ਭੇੜ ਦੀ । ਉਪਰੋਕਤ ਚਰਚਾ ਹਲਕਾ ਦਾਖਾ ਦੇ ਪਿੰਡਾਂ ਵਿੱਚ ਤਾ ਚਲ ਹੀ ਰਹੀ ਹੈ ।
ਪਰ ਜਗਰਾਉ ਹਲਕੇ ਨਾਲ ਸਬੰਧਿਤ ਪਿੰਡਾਂ ਵਿੱਚ ਵੀ ਲੋਕ ਹਲਕਾ ਦਾਖਾ ਬਾਰੇ ਹੀ ਗੱਲਾਂ 
ਕਰਦੇ ਦੇਖੇ ਜਾਦੇ ਹਨ ।
ਅਕਾਲੀ ਭਾਜਪਾ ਗਠਜੌੜ ਵੱਲੋ ਉਮੀਦਵਾਰ ਐਲਾਨੇ ਗਏ ਹਨ । ਉਹ ਹਲਕੇ 
ਅੰਦਰ ਪਿਛਲੇ ਲੰਬੇ ਸਮੇ ਤੋੇ ਰਾਜਨੀਤਕ ਸਰਗਰਮੀਆਂ ਚਲਾ ਰਹੇ ਹਨ । ਹਲਕਾ ਦਾਖਾ ਨਾਲ ਹੀ 
ਸਬੰਧਿਤ ਅਤੇ ਸੁਖਬੀਰ ਸਿੰਘ ਬਾਦਲ ਤੋ ਵਿਸੇਸ ਥਾਪੜਾ ਪ੍ਰਾਪਤ ਮਨਪ੍ਰੀਤ ਸਿੰਘ ਇਯਾਲੀ ਇਸ 
ਹਲਕੇ ਚ ਗ੍ਰਾਟਾਂ ਵੰਡਦੇ ਸਮੇ ਤੋ ਹੀ ਲੋਕਾ ਤੋ ਭਰਪੂਰ ਸਾਥ ਦੀ ਮੰਗ 
ਕਰਦੇ ਆ ਰਹੇ ਸਨ । ਬੱਸ ਲੋੜ ਸੀ ਇੱਕ ਰਸਮੀ ਐਲਾਨ ਦੀ ਜੋ ਹੋ ਚੁੱਕਾ ਹੇ । ਹੁਣ 
ਮਨਪ੍ਰੀਤ ਇਯਾਲੀ ਸਿਆਸੀ ਮੈਦਾਨ ਅੰਦਰ ਆ ਨਿਤਰੇ ਹਨ ।
ਉੱਥੇ ਦੂਸਰੇ ਪਾਸੇ ਹਲਕਾ ਕਿੱਲਾ ਰਾਏਪੁਰ ਤੋ ਕਾਗਰਸੀ ਵਿਧਾਇੱਕ [ ] ਜੱਸੀੌ ਖੰਗੂੜਾ 
ਜੋ ਕਾਗਰਸ ਪਾਰਟੀ ਦੇ ਹਲਕਾ ਦਾਖਾ ਤੋ ਮਜਬੂਤ ਦਾਅਵੇਦਾਰ ਹਨ ਵੱਲੋ ਵੀ ਆਪਣੀਆਂ ਸਰਗਰਮੀਆਂ
ਨੂੰ ਕਿਲਾ ਰਾਏਪੁਰ ਤੋ ਚਲਾਉਣ ਦੇ ਨਾਲ ਨਾਲ ਹਲਕਾ ਦਾਖਾ ਤੋ ਵੀ ਚਲਾ ਰਹੇ ਹਨ । ਉਹਨਾ 
ਦੇ ਸਮਰਥੱਕਾਂ ਦੀ ਟੀਮ ਵੀ ਵਿਸੇਸ ਰੂਪ ਨਾਲ ਲੋਕ ਸੇਵਾ ਨੂੰ ਅਧਾਰ ਬਣਾ ਕੇ ਪਹਿਲਾ ਤੋ ਹੀ
ਇਸ ਹਲਕੇ ਅੰਦਰ ਵਿਚਰ ਰਹੀ ਹੇੈ । ਉਹਨਾ ਵੱਲੋ ਹਲਕਾ ਕਿਲਾ ਰਾਏਪੁਰ ਦੇ ਨੋਜਵਾਨਾ ਨੂੰ
ਰੁਜਗਾਰ ਦੇਣ ਦੀ ਵਿਵਸਥਾ ਕਰਨ ਤੋ ਇਲਾਵਾ ਹੁਣ ਉਹਨਾਂ ਵੱਲੋ ਵੱਡੀ ਪੱਧਰ ਤੇ ਡੇਅਰੀ 
ਪ੍ਰੋਜੈਕਟ ਸਥਾਪਿਤ ਕਰਕੇ ਹਲਕਾ ਦਾਖਾ ਨਾਲ ਸਬੰਧਿਤ ਨੋਜਵਾਨਾਂ ਨੂੰ ਪਹਿਲ ਦੇ ਅਧਾਰ ਤੇ 
ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ । ਰਾਜਨੀਤਕ ਹਲਕੇ ਤੋ ਇਲਾਵਾ ਉਹਨਾ ਵੱਲੋ ਸਮਾਜਿਕ 
ਸਰਗਰਮੀਆਂ ਵੀ ਲੰਬੇ ਸਮੇ ਤੋ ਚਲਾਈਆਂ ਜਾ ਰਹੀਆਂ ਹਨ ।
ਜੱਸੀ ਖੰਗੂੜਾ ਦੇ ਨਾਂ ਦਾ ਬੱਸ ਰਸਮੀ ਐਲਾਨ ਹੀ ਬਾਕੀ ਹੈ । ਉਹ ਕਾਗਰਸ ਹਾਈਕਮਾਡ ਲਈ ਵੀ 
ਨਵੇ ਨਹੀ ਹਨ । ਹਾਈਕਮਾਂਡ ਦੇ ਸਾਥ ਦੇ ਚਲਦਿਆਂ ਹੀ ਗਰਚਾ ਪਰਿਵਾਰ ਨੂੰ ਹਰਾ ਕੇ 
ਕਰਨ ਲਈ ਯਤਨਸੀਲ ਹੋ ਚੁੱਕੇ ਹਨ ।

ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਵਲੋਂ ਬਾਦਲ ਤੋਂ ਅਸਤੀਫੇ ਦੀ ਮੰਗ-ਮਾਮਲਾ ਮੋਹਾਲੀ ਵਿਚ ਪੰਜਾਬ ਪੁਲਿਸ ਵਲੋਂ ਇਕ ਸਿਖ ਦੀ ਦਸਤਾਰ ਦੇ ਕੀਤੇ ਅਪਮਾਨ ਦਾ

ਮਾਰਚ 30, 2011

ਚੰਡੀਗੜ੍ਹ, 30 ਮਾਰਚ ੯ ਉਪਕਾਰ ਸਿੰਘ ਟੈਣੀ )-ਮੋਹਾਲੀ ਵਿਚ ਇਕ ਸਿਖ ਦੀ ਦਸਤਾਰ ਦਾ ਪੰਜਾਬ ਪੁਲਿਸ ਵਲੋਂ ਕੀਤੇ ਅਪਮਾਨ ਲਈ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਵਰਣਨਯੋਗ ਹੈ ਕਿ ਮੋਹਾਲੀ ਵਿਚ ਪੰਜਾਬ ਪੁਲਿਸ ਦੇ ਇਕ ਸੀਨੀਅਰ ਅਫਸਰ ਦੇ ਹੁਕਮਾਂ ‘ਤੇ ਇਕ ਪੁਲਿਸ ਅਫਸਰ ਨੇ ਦਿਨ ਦਿਹਾੜੇ ਇਕ ਸਿਖ ਨੌਜਵਾਨ ਦੀ ਜਬਰੀ ਦਸਤਾਰ ਲਾਹ ਦਿੱਤੀ ਸੀ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ ਮੋਹਾਲੀ ਦੀ ਘਟਨਾ ਇਹ ਸਾਬਿਤ ਕਰਦੀ ਹੈ ਕਿ ਸ੍ਰੋਮਣੀ ਅਕਾਲੀ ਦਲ (ਬਾਦਲ) ਨਾ ਕੇਵਲ ਸਿਖ ਮਰਿਆਦਾ ਤੇ ਇਸ ਦੇ ਧਾਰਮਿਕ ਚਿੰਨਾਂ ਦੀ ਰਾਖੀ ਕਰਨ ਵਿਚ ਨਾਕਾਮ ਰਹੀ ਹੈ ਸਗੋਂ ਸਿਖ ਦਸਤਾਰ ਦਾ ਜਾਣ ਬੁਝਕੇ ਅਪਮਾਨ ਕਰਨ ਵਿਚ ਲੱਗੀ ਹੋਈ ਹੈ।
ਇਹ ਘਟਨਾ 28 ਮਾਰਚ 2011 ਦੀ ਹੈ ਜਦੋਂ ਪੰਜਾਬ ਭਰ ਤੋਂ ਪੈਰਾ ਮੈਡੀਕਲ ਵਾਲੇ ਆਪਣੀਆਂ ਮੰਗਾਂ ਦੇ ਹਕ ਵਿਚ ਸ਼ਾਂਤਮਈ ਧਰਨਾ ਦੇਣ ਲਈ ਮੋਹਾਲੀ ਵਿਚ ਇਕੱਤਰ ਹੋਏ ਸੀ। ਪੰਜਾਬ ਪੁਲਿਸ ਨੇ ਬਾਦਲ ਸਰਕਾਰ ਦੇ ਆਦੇਸ਼ਾਂ ‘ਤੇ ਪਹਿਲਾਂ ਤਾਂ ਇਕੱਠ ‘ਤੇ ਲਾਠੀਆਂ ਵਰਾਈਆਂ ਜਿਸ ਵਿਚ ਔਰਤਾਂ ਨੂੰ ਵੀ ਪੰਜਾਬ ਪੁਲਿਸ ਨੇ ਬੁਰੀ ਤਰਾਂ ਕੁੱਟਿਆ। ਔਰਤਾਂ ਨੂੰ ਕੁੱਟ ਕੇ ਪੰਜਾਬ ਪੁਲਿਸ ਦੀ ਤਸੱਲੀ ਨਾ ਹੋਈ ਤਾਂ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਇਕੱਠ ਵਿਚ ਮੌਜੂਦ ਸਿਖ ਨੌਜਵਾਨਾਂ ਦੀਆਂ ਜਬਰਨ ਦਸਤਾਰਾਂ ਉਤਾਰਨ ਦਾ ਹੁਕਮ ਚਾੜ ਦਿੱਤਾ। ਇਸ ਸਬੰਧੀ ਆਡੀਓ ਤੇ ਵੀਡੀਓ ਦਾ ਇਕ ਦ੍ਰਿਸ਼ ਸਾਫ ਬਿਆਨ ਕਰ ਰਿਹਾ ਹੈ ਜਿਸ ਵਿਚ ਇਕ ਸਿਖ ਪੁਲਿਸ ਅਫਸਰ ਇਕ ਸਿਖ ਨੌਜਵਾਨ ਦੀ ਦਸਤਾਰ ਜਬਰਨ ਉਤਾਰਨ ਲਈ ਦੂਜੇ ਪੁਲਿਸ ਅਫਸਰ ਨੂੰ ਹੁਕਮ ਦਿੰਦਾ ਦਿਖਾਈ ਦੇ ਰਿਹਾ ਹੈ।
ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਇਕ ਸਿਖ ਦੀ ਜਬਰਨ ਦਸਤਾਰ ਉਤਾਰਨੀ ਸਿਖ ਧਰਮ ਦਾ ਘੋਰ ਅਪਮਾਨ ਹੈ ਤੇ ਪੰਜਾਬ ਸਰਕਾਰ ਦੇ ਮੁਖੀ ਵਜੋਂ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਪੁਲਿਸ ਦੀ ਇਸ ਘਿਣਾਉਣੀ ਹਰਕਤ ਦੀ ਨੈਤਿਕ ਤੇ ਕਾਨੂੰਨੀ ਜਿੰਮੇਵਾਰੀ ਲੈਂਦਿਆਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪੀਰ ਮੁਹੰਮਦ ਨੇ ਅੱਗੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਕਮੇਟੀ ਦੀ ਮੌਜੂਦਾ ਲੀਡਰਸ਼ਿਪ ਜੋ ਆਪਣੇ ਆਪ ਨੂੰ ਸਿਖ ਅਧਿਕਾਰਾਂ ਦੀ ਰਖਿਅਕ ਦਸਦੀ ਹੈ ਤੇ ਹਾਲ ਵਿਚ ਹੀ ਜਿਸ ਨੇ ਦਸਤਾਰ ਦੀ ਤਲਾਸ਼ੀ ਦੇ ਮੁੱਦੇ ‘ਤੇ ਵਿਦੇਸ਼ੀ ਸਰਕਾਰਾਂ ਨਾਲ ਮੁਲਾਕਾਤ ਕੀਤੀ ਸੀ ਨੂੰ ਵੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਪੁਲਿਸ ਵਲੋਂ ਸਿਖ ਦਸਤਾਰ ਦੇ ਕੀਤੇ ਅਪਮਾਨ ਬਦਲੇ ਉਸ ਨੇ ਚੁੱਪੀ ਵੱਟੀ ਹੋਈ ਹੈ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਸਾਰੀਆਂ ਪੰਥਕ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ 14 ਅਪ੍ਰੈਲ 2011 ਨੂੰ ਇਕ ਮੀਟਿੰਗ ਕਰਨ ਤਾਂ ਜੋਂ ਸਿਖਾਂ ਦੀ ਮਾਣ ਮਰਿਆਦਾ ਤੇ ਧਾਰਮਿਕ ਚਿੰਨਾਂ ਦੀ ਰਾਖੀ ਲਈ ਇਕ ਸਰਬ ਪ੍ਰਵਾਨਿਤ ਯੋਜਨਾ ਉਲੀਕੀ ਜਾ ਸਕੇ ਕਿਉਂਕਿ ਮੌਜੂਦਾ ਪੰਜਾਬ ਸਰਕਾਰ ਦੇ ਸ਼ਾਸਨ ਵਿਚ ਸਿਖਾਂ ਦੇ ਧਾਰਮਿਕ ਅਧਿਕਾਰਾਂ ਦੀ ਬੇਹੁਮਤੀ ਹੋ ਰਹੀ ਹੈ ਜਿਸ ਵਿਚ ਐਸ ਜੀ ਪੀ ਸੀ ਵੀ ਨਾਲ ਹੀ ਰਲੀ ਹੋਈ ਹੈ।

ਤੰਗੀ ਤੁਰਸ਼ੀ ਕਰਜ਼ੇ ਲਈ ਬੱਸ ਅੱਡੇ ਕੀਤੇ ਗਹਿਣੇ

ਅਕਤੂਬਰ 17, 2013

ਤੰਗੀ ਤੁਰਸ਼ੀ ਕਰਜ਼ੇ ਲਈ ਬੱਸ ਅੱਡੇ ਕੀਤੇ ਗਹਿਣੇ.

ਔਰਤਾਂ ਦੇ ਘੁੰਡ ਵੇਖ ਕੇ ਹਰਸਿਮਰਤ ਹੋਈ ਹੈਰਾਨ

ਸਤੰਬਰ 18, 2013

ਔਰਤਾਂ ਦੇ ਘੁੰਡ ਵੇਖ ਕੇ ਹਰਸਿਮਰਤ ਹੋਈ ਹੈਰਾਨ.

ਗੁਆਂਤਾਨਾਮੁ-ਬੇ ਜੇਲ : ਤਸੀਹੇ ਦੇਣ ਦਾ ਜ਼ਾਲਿਮਾਨਾ ਤਰੀਕਾ

ਜੂਨ 28, 2013

Image

 

ਮੱਧ ਅਤੇ ਦੱਖਣ ਏਸ਼ੀਆ ਦੇ ਕਥਿਤ ਅੱਤਵਾਦੀਆਂ ਦੀ ਮੰਨੀ ਜਾਣ ਵਾਲੀ ਕਿਊਬਾ ਸਥਿਤ ਗੁਆਂਤਾਨਾਮੁ-ਬੇ ਜੇਲ (ਯਾਤਨਾ ਗ੍ਰਹਿ) ਇਕ ਵਾਰ ਫਿਰ ਚਰਚਾ ਵਿਚ ਹੈ। ਇਸ ਵਾਰ ਕਿਸੇ ਨਿਰਦੋਸ਼ ਕੈਦੀ ਨੂੰ ਨੰਗਾ ਕਰਕੇ ਕੁੱਤੇ ਕੋਲੋਂ ਕੁਟਵਾਉਣ ਦਾ ਕਾਰਨ ਨਹੀਂ, ਸਗੋਂ ਅਮਰੀਕੀ ਰਾਸ਼ਟਰਪਤੀ ਵੱਲੋਂ ਇਸ ਖੌਫਨਾਕ ਜੇਲ  ਬੰਦ ਕਰਨ ਬਾਰੇ ਦਿੱਤੇ ਗਏ ਬਿਆਨ ਕਾਰਨ ਇਸ ਦੀ ਚਰਚਾ ਹੋ ਰਹੀ ਹੈ। ਬਰਾਕ ਓਬਾਮਾ ਲਈ ਗੁਆਂਤਾਨਾਮੁ-ਬੇ ਜੇਲ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਉਹਨਾਂ ਨੇ ਰਾਸ਼ਟਰਪਤੀ ਅਹੁਦੇ ਦੀ ਪਹਿਲੀ ਚੋਣ ਜਿਹਨਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਲੜੀ ਸੀ, ਉਹਨਾਂ ਵਿਚ ਗੁਆਂਤਾਨਾਮੁ-ਬੇ ਜੇਲ ਨੂੰ ਬੰਦ ਕਰਨਾ ਵਾਅਦਾ ਵੀ ਸ਼ਾਮਿਲ ਸੀ। ਉਹਨਾਂ ਨੂੰ ਆਪਣੇ ਇਹਨਾਂ ਉਦਾਰ ਵਿਚਾਰਾਂ ਕਾਰਨ ਰਾਸ਼ਟਰਪਤੀ ਚੋਣ ਜਿੱਤਣ ਦੇ ਫੌਰੀ ਬਾਅਦ ਹੀ ਸੰਨ 2009 ਦਾ ਨੌਬਲ ਸ਼ਾਂਤੀ ਪੁਰਸਕਾਰ ਹੀ ਮਿਲਿਆ ਸੀ। ਇਸ ਦੇ ਬਾਵਜੂਦ ਸਿਆਸੀ ਮਜਬੂਰੀਆਂ ਨੇ ਉਹਨਾਂ ਨੇ ਅਜਿਹਾ ਜਕੜਿਆ ਕਿ ਉਹ ਆਪਣੇ ਇਸ ਵਾਅਦੇ ‘ਤੇ ਅਮਲ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹੇ। ਇੱਥੋਂ ਤੱਕ ਕਿ ਉਹਨਾਂ ਨੇ ਦੂਸਰੀ ਵਾਰ ਵੀ ਚੋਣ ਜਿੱਤੀ ਅਤੇ ਗੁਆਂਤਾਨਾਮੁ ਨੇ ਮੁੱਦੇ ਨੂੰ ਆਪਣੀ ਹੀ ਪਾਰਟੀ ਡੈਮੋਕਰੇਟ ਸਾਹਮਣੇ ਰੱਖਿਆ। ਤਾਂ ਉਹਨਾਂ ਨੂੰ ਕੋਈ ਖਾਸ ਸਮੱਰਥਨ ਨਹੀਂ ਮਿਲਿਆ। ਹੁਣ ਉਹਨਾਂ ਨੇ ਜਨਤਕ ਰੂਪ ‘ਚ ਇਸ ਜੇਲ ਨੂੰ ਬੰਦ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ ਤਾਂ ਕਈ ਸਵਾਲ ਵੀ ਉੱਠਣ ਲੱਗੇ ਹਨ।
          ਸਭ ਤੋਂ ਅਹਿਮ ਸਵਾਲ ਤਾਂ ਇਹ ਹੈ ਕਿ ਪੰਜ ਸਾਲ ਤੱਕ ਜਿਸ ਇਕ ਕੰਮ ਨੂੰ ਕਰਨ ਵਿਚ ਓਬਾਮਾ ਸਫਲ ਰਹੇ ਉਸਨੂੰ ਹੁਣ ਪੂਰਾ ਕਰਨ ਦੀ ਜ਼ਰੂਰਤ ਕਿਉਂ ਮਹਿਸੂਸ ਹੋਈ, ਜਦਕਿ ਉਹ ਇਸ ਗੱਲ ਤੋਂ ਵਾਕਿਫ ਹਨ ਕਿ ਹੁਣ ਸਿੱਧੇ ਤੌਰ ‘ਤੇ ਉਹਨਾਂ ਨੂੰ ਇਸ ਦਾ ਸਿਆਸੀ ਲਾਭ ਨਹੀਂ ਮਿਲਣ ਵਾਲਾ ਹੈ। ਕੀ ਉਹ ਆਉਣ ਵਾਲੇ ਦਿਨਾਂ ਵਿਚ ਡੈਮੋਕਰੇਟਿਕ ਪਾਰਟੀ ਦੀ ਉਦਾਰਪੂਰਨ ਦਿੱਖ ਨੂੰ ਸੁਰੱਖਿਅਤ ਰੱਖਣ ਦੀ ਮੁਹਿੰਮ ਵਿਚ ਸ਼ਾਮਲ ਹੋਏ ਹਨ। ਜਾਂ ਫਿਰ ਦੁਨੀਆਂਭਰ ਵਿਚ ਇਸ ਖਤਰਨਾਕ ਜੇਲ ਨੂੰ ਲੈ ਕੇ ਅਮਰੀਕਾ ਦੀ ਜਿਹੜੀ ਥੂ-ਥੂ ਹੋਈ ਹੈ, ਉਸ ਨੇ ਓਬਾਮਾ ਨੂੰ ਇਸ ਕਦਮ ਲਈ ਪ੍ਰੇਰਿਤ ਕੀਤਾ ਹੈ। ਦਰਅਸਲ ਓਬਾਮਾ ਦਾ ਮੰਨਣਾ ਹੈ ਕਿ ਜੇਲ ਅਮਰੀਕਾ ਦੀ ਸੁਰੱਖਿਆ ਅਤੇ ਅੱਤਵਾਦੀਆਂ ਨਾਲ ਨਿਪੱਟਣ ਦੀਆਂ ਕੋਸ਼ਿਸ਼ਾਂ ਦੇ ਲਿਹਾਜ ਨਾਲ ਬੇਅਸਰ ਸਾਬਤ ਹੋਈ ਹੈ। ਅਮਰੀਕਾ ਨਾਲ ਇਸ ‘ਤੇ ਜਿਹੜਾ ਆਰਥਿਕ ਭਾਰ ਪੈਂਦਾ ਹੈ ਉਹ ਵੱਖਰਾ। 
          ਦੂਸਰੇ ਪਾਸੇ, ਕੱਟੜਪੰਥੀਆਂ ਲਈ ਇਹ ਭਰਤੀ ਇਕ ਯੰਤਰ ਬਣ ਗਿਆ ਹੈ, ਅਤੇ ਅੱਤਵਾਦ ਖਿਲਾਫ ਲੜਾਈ ਵਿਚ ਉਹ ਉਹਨਾਂ ਦੇ ਸਹਿਯੋਗੀ ਦੇਸ਼ਾਂ ਦੇ ਸਹਿਯੋਗ ‘ਤੇ ਵੀ ਅਸਰ ਪਾਉਂਦਾ ਹੈ। ਇਹੀ ਕਾਰਨ ਹੈ ਕਿ ਉਹ ਇਸਨੂੰ ਬੰਦ ਕਰਨ ਦੇ ਹੱਕ ਵਿਚ ਹਨ। ਦੂਸਰੇ ਪਾਸੇ ਗੁਆਂਤਾਨਾਮੁ ਜੇਲ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰ ਰਹੇ ਵਿਰੋਧੀ ਪਾਰਟੀ ਰਿਪਬਲੀਕਨ ਦੇ ਮੈਂਬਰ ਇਹ ਸੁਝਾਅ ਦਿੰਦੇ ਹਨ ਕਿ ਅਜਿਹਾ ਕਰਨਾ ਅਮਰੀਕਾ ਦੀ ਸੁਰੱਖਿਆ ਦੇ ਲਿਹਾਜ ਨਾਲ ਠੀਕ ਨਹੀਂ ਹੈ। ਜਿਹਨਾਂ ਕੈਦੀਆਂ ਨੂੰ ਪਹਿਲਾਂ ਛੱਡਿਆ ਗਿਆ ਹੈ ਉਹ ਫਿਰ ਤੋਂ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋ ਗਏ ਹਨ ਅਤੇ ਬਾਕੀ ਵੀ ਇਹੀ ਕਰਨਗੇ। ਕੁਝ ਲੋਕਾਂ ਦਾ ਇਹ ਵੀ ਤਰਕ ਹੈ ਕਿ ਜਦੋਂ ਤੱਕ ਮੌਜੂਦਾ ਅਤੇ ਆਉਣ ਵਾਲੇ ਕੈਦੀਆਂ ਲਈ ਕੋਈ ਠੋਸ ਬਦਲਵੀਂ ਯੋਜਨਾ ਨਹੀਂ ਬਣਾ ਲਈ ਜਾਂਦੀ, ਉਦੋਂ ਤੱਕ ਗੁਆਂਤਾਨਾਮੁ ਨੂੰ ਬੰਦ ਕਰਨਾ ਠੀਕ ਨਹੀਂ ਹੈ। 
          ਸ਼ੁਰੂ ਤੋਂ ਹੀ ਮਨੁੱਖੀ ਅਧਿਕਾਰਾਂ ਦੇ ਹਨਨ ਲਈ ਬਦਨਾਮ ਇਸ ਜੇਲ ਤੋਂ ਸਮੇਂ ਸਮੇਂ ‘ਤੇ ਰਿਹਾਅ ਹੋਏ ਕੈਦੀਆਂ ਦੀ ਆਪ ਬੀਤੀ ਫੌਜੀਆਂ ਦੇ ਤਸੀਹੇ ਦੇਣ ਦੀ ਖਤਰਨਾਕ ਕਹਾਣੀ ਬਿਆਨ ਕਰਦੀ ਹੈ ਅਤੇ ਮਨੁੱਖੀ ਅਧਿਕਾਰ ਦੀ ਪੈਰੋਕਾਰ ਇਸ ਨੂੰ ਬੰਦ ਕਰਨ ਦੀ ਮੰਗ ਕਰਦੇ ਰਹੇ ਹਨ। ਰੈਡ ਕਰਾਸ ਦੀ ਕੌਮਾਂਤਰੀ ਸਮਿਤੀ ਆਈਸੀਆਰਸੀ ਵੱਲੋਂ 2004 ਵਿਚ ਇਸ ਜੇਲ ਦੇ ਨਿਰੀਖਣ ਦੇ ਬਾਅਦ ਤਿਆਰ ਕੀਤੀ ਗਈ ਗੁਪਤ ਰਿਪੋਰਟ ਦੇ ਲੀਕ ਹੋਣ ਨਾਲ ਗੁਆਂਤਾਨਾਮੁ ਜੇਲ ਦੀ ਫੌਜੀ ਕਰੂਰਤਾ ਦਾ ਡਰਾਵਨਾ ਸੱਚ ਦੁਨੀਆ ਦੇ ਸਾਹਮਣੇ ਆਇਆ ਸੀ। ਰੈਡ ਕਰਾਸ ਦੇ ਨਿਰੀਖਕਾਂ ਨੇ ਰਿਪੋਰਟ ਵਿਚ ਗੁਆਂਤਾਨਾਮੁ ਜੇਲ ਨੂੰ ਤਸੀਹੇ ਦੇਣ ਵਾਲਾ ਕਿਹਾ ਅਤੇ ਸੈਨਾ ਉੱਤੇ ਪੁੱਛ ਗਿੱਛ ਲਈ ਅਪਮਾਨਜਨਕ ਅਤੇ ਅਣਮੁੱਖੀ ਹੱਥ ਕੰਡੇ ਅਪਣਾਉਣ ਦਾ ਦੋਸ਼ ਲਾਇਆ ਸੀ। ਉਹਨਾਂ ਦੇ ਮੁਤਾਬਕ ਇੱਥੇ ਕੈਦੀਆਂ ਨੂੰ ਤਸੀਹੇ ਦੇਣ ਲਈ ਨਾ ਸਹਿਣ ਯੋਗ ਰੂਪ ‘ਚ ਗਰਮ ਜਾਂ ਠੰਡੇ ਤਾਪਮਾਨ ਵਿਚ ਕਈ ਕਈ ਘੰਟੇ ਦਰਦਨਾਕ ਸਥਿਤੀ ਵਿਚ ਰੱਖਣ ਬਾਹਰੀ ਦੁਨੀਆਂ ਤੋਂ ਪੂਰੀ ਤਰ੍ਹਾਂ ਸੰਪਰਕ ਤੋੜ ਕੇ ਕਮਰਿਆਂ ਵਿਚ ਲੰਬੇ ਸਮੇਂ ਤੱਕ ਇੱਕਲਿਆਂ ਬੰਦ ਕਰ ਦੇਣ, ਕਈ ਦਿਨਾਂ ਤੱਕ ਜਬਰਨ ਸੋਣ ਨਾ ਦੇਣ, ਜ਼ਿਆਦਾ ਸ਼ੋਰ ਸ਼ਰਾਬੇ ਵਿਚ ਰੱਖਣ, ਬੁਰੀ ਤਰ੍ਹਾਂ ਮਾਰਨ ਕੁੱਟਣ ਅਤੇ ਕੁੱਤੇ ਵਾਂਗ ਭੌਂਕਣ ਦੇ ਨਾਲ ਨਾਲ ਕੁੱਤੇ ਤੋਂ ਕਟਵਾਉਣ ਵਰਗੇ ਅਣ ਮਨੁੱਖੀ ਹੱਥ ਕੰਡਿਆ ਦਾ ਇਸਤੇਮਾਲ ਕੀਤਾ ਜਾਂਦਾ ਹੈ।
          ਉਸ ਸਮੇਂ ਅਮਰੀਕੀ ਸਰਕਾਰ ਦੇ ਇਹਨਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ ਪਰ ਸੰਨ 2009 ਵਿਚ ਪ੍ਰਸ਼ਾਸਨ ਦਾ ਇਕ ਨੋਟਿਸ ਲੀਕ ਹੋਇਆ, ਜਿਸ ਵਿਚ ਰੈਡ ਕਰਾਸ ਦੀ ਰਿਪੋਰਟ ਦਾ ਜ਼ਿਕਰ ਸੀ। ਉਸ ਵਿਚ ਵਿਹਾਰ ਵਿਗਿਆਨ ਸਲਾਹ ਮਸ਼ਵਰਾ ਟੀਮ (ਬੀਐਸਸੀਸਟੀ) ਅਤੇ ਫੌਜੀ ਡਾਕਟਰਾਂ ਵੱਲੋਂ ਦਿੱਤੀ ਗਈ ਉਹ ਗੁਪਤ ਸੂਚਨਾ ਵੀ ਸੀ ਕਿ ਜਾਲਿਮਾਨਾ ਪੁੱਛ ਗਿੱਛ ਦੇ ਨਤੀਜੇ ਵਜੋਂ ਕਮਜੋਰੀ ਅਤੇ ਡਰ ਆਦਿ ਦੇ ਕਾਰਨ ਕੈਦੀਆਂ ਨੂੰ ਉਹਨਾਂ ਦੇ ਇਲਾਜ ਦੇ ਦੇਖਭਾਲ ਉੱਤੇ ਭਰੋਸਾ ਨਹੀਂ ਰਿਹਾ ਹੈ। ਸੂਚਨਾ ਤੋਂ ਇਹ ਗੱਲ ਸਾਫ ਹੋ ਗਈ ਹੈ ਕਿ ਰੈਡ ਕਰਾਸ ਦੀ ਰਿਪੋਰਟ ਦੇ ਤੱਥਾਂ ਵਿਚ ਸੱਚਾਈ ਸੀ। ਗੰਭੀਰ ਤਸੀਹੇ ਦੇਣ ਤੋਂ ਇਲਾਵਾ ਇਸ ਜੇਲ ਵਿਚ ਜ਼ਿਆਦਾ ਗਿਣਤੀ ਵਿਚ ਹੋਣ ਵਾਲੀਆਂ ਆਤਮ ਹਤਿਆ ਦੀ ਕੋਸ਼ਿਸ਼ਾਂ ਨੂੰ ਲੈ ਕੇ ਵੀ ਮਨੁੱਖੀ ਅਧਿਕਾਰ ਸੰਗਠਨ ਇਸ ਜੇਲ ਨੂੰ ਬੰਦ ਕਰਨ ਦੀ ਮੰਗ ਕਰਦੇ ਰਹੇ ਹਨ। ਉਦੋਂ ਇਹ ਦੋਸ਼  ਲੱਗਦੇ ਰਹੇ ਕਿ ਜੇਲ ਵਿਚ ਹੋਈਆਂ ਇਹ ਮੌਤਾਂ ਆਤਮ ਹੱਤਿਆ ਨਹੀਂ ਸਗੋਂ ਪੁੱਛ ਗਿੱਛ ਦੌਰਾਨ ਕੀਤੀ ਗਈ ਜ਼ਾਲਿਮਾਨਾ ਤਸੀਹੇ ਕਾਰਨ ਹਤਿਆਵਾਂ ਹੋਈਆਂ ਹਨ। ਜੇਲ ਵਿਚ ਫਿਲਹਾਲ ਮਾਹੌਲ ਤਣਾਅਪੂਰਨ ਹੈ। ਇੱਥੇ ਕੈਦ ਲਗਭਗ 166 ਕੈਦੀਆਂ ਵਿਚੋਂ 100 ਤੋਂ ਜ਼ਿਆਦਾ ਭੁੱਖ ਹੜਤਾਲ ‘ਤੇ ਹਨ। ਇਹ ਕੈਦੀ ਅਣਮਿੱਥੇ ਸਮੇਂ ਲਈ ਹਿਰਾਸਤ ਵਿਚ ਰੱਖੇ ਜਾਣ ਦਾ ਵਿਰੋਧ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਦੇ ਖਿਲਾਫ ਕੋਈ ਦੋਸ਼ ਨਹੀਂ ਹੈ, ਫਿਰ ਵੀ ਉਹਨਾਂ ਨੂੰ ਜੇਲ ਵਿਚ ਰੱਖਿਆ ਜਾ ਰਿਹਾ ਹੈ। ਦੁਨੀਆਭਰ ਵਿਚ ਵੱਖ ਵੱਖ ਸੰਗਠਨ ਅਮਰੀਕਾ ਉੱਤੇ ਇਸ ਜੇਲ੍ਹ ਨੂੰ ਬੰਦ ਕਰਨਾ ਦਾ ਦਬਾਅ ਬਣਾ ਰਹੇ ਹਨ। ਇਸ ਦੌਰਾਨ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਸੰਸਥਾ ਦੇ ਕਮਿਸ਼ਨਰ ਨਵੀ ਪਿੱਲੈ ਨੇ ਕਿਹਾ ਕਿ ਗੁਆਂਤਾਨਾਮੁ-ਬੇ ਫੌਰੀ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ। ਬਿਨਾਂ ਕਿਸੇ ਦੋਸ਼ ਦੇ ਲੋਕਾਂ ਨੂੰ ਲਗਾਤਾਰ ਹਿਰਾਸਤ ਵਿਚ ਰੱਖਣਾ ਕੌਮਾਂਤਰੀ ਕਾਨੂੰਨ ਦਾ ਉਲੰਘਣ ਹੈ। ਲੋਕਾਂ ਨੂੰ ਜ਼ਬਰਦਸਤੀ ਖੁਆਉਣਾ ਵੀ ਮਨੁੱਖੀ ਅਧਿਕਾਰ ਦਾ ਹਨਨ ਹੈ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਮੁਤਾਬਕ ਗੁਆਂਤਾਨਾਮੁ-ਬੇ ਜੇਲ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਇਕ ਨਾਸੁਰ ਬਣ ਕੇ ਰਹਿ ਗਈ ਹੈ। ਇਸ ਸਾਲ ਜਨਵਰੀ ਵਿਚ ਗੁਆਂਤਾਨਾਮੁ ਵਿਚ ਪਹਿਲੀ ਵਾਰ ਕੈਦੀਆਂ ਨੂੰ ਲਿਆਏ ਜਾਣ ਦੇ 11 ਸਾਲ ਪੂਰੇ ਹੋਣ ਦੇ ਮੌਕੇ ‘ਤੇ ਲਗਭਗ 200 ਪ੍ਰਦਰਸ਼ਨਕਾਰੀਆਂ ਨੇ ਜੇਲ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਵਾਸ਼ਿੰਗਟਨ ਵਿਚ ਸੁਪਰੀਮ ਕੋਰਟ ਤੋਂ ਵਾਈਟ ਹਾਊਸ ਤੱਕ ਰੈਲੀ ਕੱਢੀ।
          ਗੁਆਂਤਾਨਾਮੁ ਫੌਜੀ ਜੇਲ ਵਰਲਡ ਟਰੇਡ ਸੈਂਟਰ ਉੱਤੇ 11 ਸਤੰਬਰ 2001 ਨੂੰ ਹੋਈ ਅੱਤਵਾਦੀ ਹਮਲੇ ਦੇ ਬਾਅਦ ਅਮਰੀਕਾ ਦੀ ਅੱਤਵਾਦ ਦੇ ਖਿਲਾਫ ਸ਼ੁਰੂ ਹੋਏ ਜੰਗ ਦੌਰਾਨ ਜਨਵਰੀ 2002 ਵਿਚ ਹੋਂਦ ਵਿਚ ਆਈ ਸੀ। ਬੁਸ਼ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਗਏ ਇਸ ਫੌਜੀ ਜੇਲ ਵਿਚ ਕੱਟੜਪੰਥੀਆਂ ਨਾਲ ਜੁੜੇ ਹੋਣ ਦੇ ਸ਼ੱਕ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਅਫਗਾਨਿਸਤਾਨ ਤੋਂ ਇਲਾਵਾ ਪਾਕਿਸਤਾਨ, ਸਾਊਦੀ ਅਰਬ ਅਤੇ ਬਾਕੀ ਦੇਸ਼ਾਂ ਦੇ ਲੋਕਾਂ ਨੂੰ ਕੈਦੀ ਦੇ ਰੂਪ ‘ਚ ਰੱਖਿਆ ਗਿਆ ਸੀ। ਸੰਨ 2009 ਵਿਚ ਵੀ ਰਾਸ਼ਟਰਪਤੀ ਅਹੁਦਾ ਸੰਭਾਲਣ ਦੇ ਬਾਅਦ ਓਬਾਮਾ ਨੇ ਇਕ ਸਾਲ ਦੇ ਅੰਦਰ ਇਸ ਜੇਲ ਨੂੰ ਪੂਰੀ ਤਰ੍ਹਾਂ ਬੰਦ ਕਰਵਾਉਣ ਦਾ ਐਲਾਨ ਕੀਤਾ ਸੀ। ਓਬਾਮਾ ਨੇ ਉਦੋਂ ਗੁਆਂਤਾਨਾਮੁ ਜੇਲ ਵਿਚ ਬੰਦ ਕੱਟੜਪੰਥੀਆਂ ਖਿਲਾਫ ਮੁਕੱਦਮਿਆਂ ਨੂੰ ਅਸਥਾਈ ਰੂਪ ‘ਚ ਬੰਦ ਕਰਨ ਅਤੇ ਕੈਦੀਆਂ ਨੂੰ ਹਿਰਾਸਤ ਵਿਚ ਰੱਖਣ ਦੀ ਨੀਤੀ ਦੀ ਸਮੀਖਿਆ ਕਰਨ ਦਾ ਹੁਕਮ ਦਿੱਤਾ ਸੀ। ਪਰ ਉਦੋਂ ਵੀ ਰਿਪਬਲਿਕਨ ਪਾਰਟੀ ਨੇ ਓਬਾਮਾ ਦੇ ਇਸ ਵਾਅਦੇ ਨੂੰ ਪੂਰਾ ਕਰਨ ਦੇ ਰਾਹ ਵਿਚ ਅੜਿੱਕਾ ਪਾਈ ਰੱਖਿਆ। ਇਸ ਦੇ ਬਾਅਦ ਨਾ ਤਾਂ ਕੈਦੀਆਂ ਦੇ ਖਿਲਾਫ ਮੁਕੱਦਮਾ ਚਲਾਇਆ ਗਿਆ ਅਤੇ ਨਾ ਹੀ ਉਹਨਾਂ ਨੂੰ ਦੋਸ਼ੀ 
          ਠਹਿਰਾਇਆ ਗਿਆ। ਇੱਥੇ ਅਜਿਹੇ ਕਈ ਕੈਦੀ ਹਨ ਜਿਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਨੂੰ ਕਿਸ ਦੋਸ਼ ਵਿਚ ਇੱਥੇ ਰੱਖਿਆ ਗਿਆ ਹੈ।

ਉੱਤਰਾਖੰਡ ‘ਚ ਗੰਦਗੀ ਸਮੇਟ ਰਹੇ ਨੇ ਬਰਤਾਨਵੀ-ਪੰਜਾਬੀਲੋਕ ਬਿਊਰੋ ਉੱਤਰਾਖੰਡ

ਜੂਨ 28, 2013

ਮਾਂ ਭੂਮੀ ਪੰਜਾਬ

ਉੱਤਰਾਖੰਡ ‘ਚ ਗੰਦਗੀ ਸਮੇਟ ਰਹੇ ਨੇ ਬਰਤਾਨਵੀ

-ਪੰਜਾਬੀਲੋਕ ਬਿਊਰੋ
ਉੱਤਰਾਖੰਡ ਵਿੱਚ ਆਈ ਭਿਆਨਕ ਕੁਦਰਤੀ ਤਬਾਹੀ ਤੋਂ ਵੀ ਭਿਆਨਕ ਮੰਜਰ ਇੱਥੇ ਪੱਸਰੇ ਲਾਸ਼ਾਂ ਦੇ ਢੇਰ ਤੇ ਲੋਕਾਂ ਦੇ ਸਮਾਨ ਦਾ ਹੈ। ਲਾਸ਼ਾਂ ਦਾ ਤਾਂ ਸਮੂਹਿਕ ਸਸਕਾਰ ਆਰੰਭ ਕਰ ਦਿੱਤਾ ਗਿਆ ਹੈ ਤਾਂ ਜੋ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ। ਬ੍ਰਿਟੇਨ ਤੋਂ ਜੋਡੀ ਹੈਲੀਪੈਡ ਨਾਂ ਦੀ ਇੱਕ ਮੁਟਿਆਰ ਆਪਣੇ ਸਾਥੀਆਂ ਸਣੇ ਇੱਥੇ ਪੁੱਜੀ ਹੋਈ ਹੈ ਜੋ ਇੱਥੇ ਬਿਖਰੇ ਪਏ ਕੂੜੇ ਨੂੰ ਇਕੱਠਾ ਕਰ ਰਹੀ ਹੈ। ਗੰਦਗੀ ਦੀ ਪਰਵਾਹ ਕੀਤੇ ਬਿਨਾ ਇਸ ਟੀਮ ਦਾ ਧਿਆਨ ਸਿਰਫ ਸਾਰੀ ਸਫਾਈ ਕਰਕੇ ਹਾਲਾਤਾਂ ਨੂੰ ਮੁੜ ਠੀਕ ਕਰਨ ਦੀ ਕੋਸ਼ਿਸ਼ ਕਰਨ ਵੱਲ ਹੈ। ਖਾਲੀ ਬੋਤਲਾਂ, ਲਿਫਾਫੇ, ਡੱਬੇ, ਗਲ ਸੜ ਰਿਹਾ ਸਮਾਨ ਥੈਲਿਆਂ ਵਿਚ ਪਾ ਕੇ ਰਾਹਤ ਕਾਰਜਾਂ ਵਿਚ ਹਿੱਸਾ ਪਾ ਰਹੇ ਨੇ ਇਹ ਲੋਕ। ਬਦਬੂ ਦੀ ਕੋਈ ਪਰਵਾਹ ਨਹੀਂ, ਤੇ ਨਾ ਹੀ ਕਿਸੇ ਬਿਮਾਰੀ ਦਾ ਡਰ, ਬੱਸ ਫਿਕਰ ਹੈ ਤਾਂ ਵਾਤਾਵਰਨ ਦਾ। ਇਸ ਟੀਮ ਦੀ ਲੀਡਰ ਜੋਡੀ ਨੂੰ ਵਿਸ਼ਵ ਭਰ ਵਿਚ ਗਾਰਬੇਜ ਗਰਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

View original post

8000 ਸ਼ਰਧਾਲੂ ਰਿਸ਼ੀਕੇਸ਼ ਤੋਂ ਪੰਜਾਬ ਆਏ

ਜੂਨ 28, 2013

 ਪੰਜਾਬ ਸਰਕਾਰ ਦੀਆਂ ਰਾਹਤ ਟੀਮਾਂ ਵਲੋਂ ਰਿਸੀਕੇਸ਼ ਤੋਂ 500 ਹੋਰ ਸ਼ਰਧਾਲੂਆਂ ਨੂੰ ਰਿਸ਼ੀਕੇਸ਼ ਤੋਂ ਪੰਜਾਬ ਦੇ ਵੱਖ-ਵੱਖ ਥਾਵਾਂ ਲਈ ਪੰਜਾਬ ਪੁਲਿਸ ਦੇ ਰੋਡਵੇਜ਼ ਦੀਆਂ ਬੱਸਾਂ ਰਾਹੀਂ ਰਵਾਨਾ ਕਰ ਦਿੱਤਾ ਗਿਆ, ਜਿਸ ਨਾਲ ਹੁਣ ਤੱਕ ਕੁੱਲ 8000 ਯਾਤਰੀ ਰਿਸ਼ੀਕੇਸ਼ ਤੋਂ ਪੰਜਾਬ ਦੇ ਵੱਖ-ਵੱਖ ਥਾਵਾਂ ਲਈ ਭੇਜ ਦਿੱਤੇ ਗਏ ਹਨ। ਪੰਜਾਬ ਸਰਕਾਰ ਵਲੋਂ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਮਨਦੀਪ ਸਿੰਘ ਅਨੁਸਾਰ ਕੁੱਲ 12 ਬੱਸਾਂ ਜਿਨਾਂ ‘ਚ 8 ਪੰਜਾਬ ਪੁਲਿਸ ਤੇ 4ਪੰਜਾਬ ਰੋਡਵੇਜ਼ ਦੀਆਂ ਹਨ ਰਾਹੀਂ 500 ਸ਼ਰਧਾਲੂਆਂ ਨੂੰ ਪੰਜਾਬ ਭੇਜਿਆ ਗਿਆ ਹੈ। ਇਸੇ ਦੌਰਾਨ ਬਦਰੀਨਾਥ ਵਿਖੇ ਫਸੇ ਸ਼ਰਧਾਲੂਆਂ ਨੂੰ ਕੱਢਣ ਲਈ ਰਾਹਤ ਕਾਰਜਾਂ ਨੂੰ ਜੰਗੀ ਪੱਧਰ ‘ਤੇ ਚਲਾਇਆ ਜਾ ਰਿਹਾ ਹੈ, ਜਿਸ ਨਾਲ ਕੁਝ ਦੇਰ ਤੱਕ ਪੰਜਾਬ ਨਾਲ ਸਬੰਧਿਤ ਸਾਰੇ ਸ਼ਰਧਾਲੂਆਂ ਨੂੰ ਕੱਢ ਲਿਆ ਜਾਵੇਗਾ। ਬਦਰੀਨਾਥ ਵਿਖੇ ਕੁੱਲ2500 ਦੇ ਕਰੀਬ ਯਾਤਰੀ ਫਸੇ ਹੋਏ ਹਨ, ਜਿਨ੍ਹਾਂ ਵਿਚੋਂ 350 ਦੇ ਕਰੀਬ ਪੰਜਾਬ ਦੇ ਹਨ।  ਬਦਰੀਨਾਥ ਵਿਖੇ ਡਾ. ਕਾਰਤਿਕ ਵਲੋਂ ਫਸੇ ਸ਼ਰਧਾਲੂਆਂ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਕਈ ਦਿਨਾਂ ਤੋਂ ਫਸੇ ਹੋਣ ਕਰਕੇ ਕੁਝ ਸ਼ਰਧਾਲੂਆਂ ਦੀ ਤਬੀਅਤ ਵਿਗੜੀ ਸੀ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਤੇ ਦਵਾਈਆਂ ਦਿੱਤੀਆਂ ਗਈਆਂ ਹਨ ਤੇ ਉਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਹੈਲੀਕਾਪਟਰ ਰਾਹੀਂ ਕਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੌਸਮ ਠੀਕ ਰਿਹਾ ਤਾਂ ਪੰਜਾਬ ਨਾਲ ਸਬੰਧਿਤ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਕੇ ਜੋਸ਼ੀ ਮੱਠ ਵਿਖੇ ਬੇਸ ਕੇਂਪ ‘ਚ ਪਹੁੰਚਾ ਦਿੱਤਾ ਜਾਵੇਗਾ।  ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਟੀਮਾਂ ਵਲੋਂ ਫੌਜ ਤੇ ਉਤਰਾਖੰਡ ਸਰਕਾਰ ਦੀਆਂ ਰਾਹਤ ਟੀਮਾਂ ਨਾਲ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋਸ਼ੀ ਮੱਠ ਤੋਂ ਸ਼ਰਧਾਲੂਆਂ ਨੂੰ ਰਿਸ਼ੀਕੇਸ਼ ਲਿਆਉਣ ਦੇ ਪੁਖਤਾ ਪ੍ਰਬੰਧ ਪਹਿਲਾਂ ਹੀ ਕੀਤੇ ਹੋਏ ਹਨ ਤੇ ਪੰਜਾਬ ਪੁਲਿਸ ਦੇ ਜਵਾਨ ਉੱਥੇ ਰਾਹਤ ਕਾਰਜਾਂ ਲਈ ਤਾਇਨਾਤ ਹਨ। ਇਸ ਤੋਂ ਇਲਾਵਾ ਰਿਸ਼ੀਕੇਸ਼ ਵਿਖੇ ਰੋਡਵੇਜ਼ ਤੇ ਪੀ.ਆਰ.ਟੀ.ਸੀ. ਦੀਆਂ 20 ਬੱਸਾਂ ਯਾਤਰੀਆਂ ਨੂੰ ਪੰਜਾਬ ਲਿਆਉਣ ਲਈ  ਖੜੀਆਂ ਹਨ।  

 

ਉੱਤਰਾਖੰਡ ‘ਚ ਗੰਦਗੀ ਸਮੇਟ ਰਹੇ ਨੇ ਬਰਤਾਨਵੀ-ਪੰਜਾਬੀਲੋਕ ਬਿਊਰੋ ਉੱਤਰਾਖੰਡ

ਜੂਨ 28, 2013

ਉੱਤਰਾਖੰਡ ‘ਚ ਗੰਦਗੀ ਸਮੇਟ ਰਹੇ ਨੇ ਬਰਤਾਨਵੀ

-ਪੰਜਾਬੀਲੋਕ ਬਿਊਰੋ
ਉੱਤਰਾਖੰਡ ਵਿੱਚ ਆਈ ਭਿਆਨਕ ਕੁਦਰਤੀ ਤਬਾਹੀ ਤੋਂ ਵੀ ਭਿਆਨਕ ਮੰਜਰ ਇੱਥੇ ਪੱਸਰੇ ਲਾਸ਼ਾਂ ਦੇ ਢੇਰ ਤੇ ਲੋਕਾਂ ਦੇ ਸਮਾਨ ਦਾ ਹੈ। ਲਾਸ਼ਾਂ ਦਾ ਤਾਂ ਸਮੂਹਿਕ ਸਸਕਾਰ ਆਰੰਭ ਕਰ ਦਿੱਤਾ ਗਿਆ ਹੈ ਤਾਂ ਜੋ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ। ਬ੍ਰਿਟੇਨ ਤੋਂ ਜੋਡੀ ਹੈਲੀਪੈਡ ਨਾਂ ਦੀ ਇੱਕ ਮੁਟਿਆਰ ਆਪਣੇ ਸਾਥੀਆਂ ਸਣੇ ਇੱਥੇ ਪੁੱਜੀ ਹੋਈ ਹੈ ਜੋ ਇੱਥੇ ਬਿਖਰੇ ਪਏ ਕੂੜੇ ਨੂੰ ਇਕੱਠਾ ਕਰ ਰਹੀ ਹੈ। ਗੰਦਗੀ ਦੀ ਪਰਵਾਹ ਕੀਤੇ ਬਿਨਾ ਇਸ ਟੀਮ ਦਾ ਧਿਆਨ ਸਿਰਫ ਸਾਰੀ ਸਫਾਈ ਕਰਕੇ ਹਾਲਾਤਾਂ ਨੂੰ ਮੁੜ ਠੀਕ ਕਰਨ ਦੀ ਕੋਸ਼ਿਸ਼ ਕਰਨ ਵੱਲ ਹੈ। ਖਾਲੀ ਬੋਤਲਾਂ, ਲਿਫਾਫੇ, ਡੱਬੇ, ਗਲ ਸੜ ਰਿਹਾ ਸਮਾਨ ਥੈਲਿਆਂ ਵਿਚ ਪਾ ਕੇ ਰਾਹਤ ਕਾਰਜਾਂ ਵਿਚ ਹਿੱਸਾ ਪਾ ਰਹੇ ਨੇ ਇਹ ਲੋਕ। ਬਦਬੂ ਦੀ ਕੋਈ ਪਰਵਾਹ ਨਹੀਂ, ਤੇ ਨਾ ਹੀ ਕਿਸੇ ਬਿਮਾਰੀ ਦਾ ਡਰ, ਬੱਸ ਫਿਕਰ ਹੈ ਤਾਂ ਵਾਤਾਵਰਨ ਦਾ। ਇਸ ਟੀਮ ਦੀ ਲੀਡਰ ਜੋਡੀ ਨੂੰ ਵਿਸ਼ਵ ਭਰ ਵਿਚ ਗਾਰਬੇਜ ਗਰਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਸ਼ਮਸ਼ਾਦ ਬੇਗਮ ਦਾ ‘ਕਾਤਲ’ ਮੈਂ ਨਹੀਂ!

ਜੂਨ 26, 2013
ਸ਼ਮਸ਼ਾਦ ਬੇਗਮ ਦਾ ‘ਕਾਤਲ’ ਮੈਂ ਨਹੀਂ!
ਉੱਘੀ ਲੋਕ ਗਾਇਕਾ ਸ਼ਮਸ਼ਾਦ ਬੇਗਮ ਦੀ ਪਿਛਲੇ ਦਿਨੀਂ ਹੋਈ ਮੌਤ ਨੂੰ ਲੈ ਕੇ ਪੂਰਾ ਇਕ ਹਫ਼ਤਾ ਵਾਦ-ਵਿਵਾਦ ਛਿੜਿਆ ਰਿਹਾ ਹੈ। ਇਸ ਮੁੱਦੇ ਨੂੰ ਫੇਸਬੁੱਕ ਉਤੇ ਵੀ ਵਾਧੂ ਉਛਾਲਿਆ ਗਿਆ। ਵਿਦੇਸ਼ੀ ਰੇਡੀਓਜ਼ ਦੇ ਪ੍ਰੋਗਰਾਮਾਂ ਵਿਚ ਵੀ ਤੇ ਭਾਰਤ ਦੀਆਂ ਕੁਝ ਅਖ਼ਬਾਰਾਂ ਵਿਚ ਵੀ ਕਾਫੀ ਕੁਝ ਛਪਿਆ ਹੈ ਅਤੇ ਭਾਰਤ ਦੇ ਇਕ ਟੀ. ਵੀ. ਚੈਨਲ ਨੇ ਤਾਂ ਇਸ ਬਾਰੇ ਅੱਧੇ ਘੰਟੇ ਦੀ ਵਿਚਾਰ-ਚਰਚਾ ਵੀ ਕਰਵਾਈ ਅਤੇ ਮੁੱਦੇ ਨੂੰ ਉਛਾਲਣ ਵਾਲਾ ਉਹੀ ਇਕੋ-ਇਕ ਪੱਤਰਕਾਰ ਮਿੱਤਰ ਹੀ ਇਸ ਪ੍ਰੋਗਰਾਮ ‘ਚ ਸ਼ਾਮਿਲ ਹੋਇਆ। ਟੀ. ਵੀ. ਚੈਨਲ ਉਤੇ ਕਿਤਾਬ ਸਮੇਤ ਮੇਰੀਆਂ ਤਸਵੀਰਾਂ ਨੂੰ ਗੋਲ ਘੇਰੇ ਵਿਚ ਇਕ ਮੁਜਰਿਮ ਵਾਂਗ ਟੈਲੀਕਾਸਟ ਕੀਤਾ ਗਿਆ। ਇਸ ਮੁੱਦੇ ਵਿਚ ਸਾਰੇ ਦਾ ਸਾਰਾ ਮੁਜਰਿਮ ਇਕੱਲਾ ਮੈਨੂੰ ਹੀ ਬਣਾ ਧਰਿਆ ਹੈ। ਮੈਨੂੰ ਅਖ਼ਬਾਰਾਂ ਵਿਚ ਵੀ ਸਪੱਸ਼ਟ ਕਰਨਾ ਪਿਆ ਕਿ ਇਹ ਗਲਤੀ ਮੇਰੀ ‘ਕੱਲੇ ਦੀ ਹੀ ਨਹੀਂ ਹੈ….ਮੈਂ ਸ਼ਮਸ਼ਾਦ ਬੇਗਮ ਦਾ ‘ਕਾਤਲ’ ਨਹੀਂ ਆਂ….ਤੇ ਨਾਲ ਦੀ ਨਾਲ ਮੈਂ ਇਹ ਵੀ ਆਖ ਕੇ ਮੁਆਫ਼ੀ ਮੰਗੀ ਕਿ ਜੇਕਰ ਗਲਤੀ ਹੋਈ ਹੈ ਤਾਂ ਮੈਂ ਇਸ ਦੀ ਮੁਆਫ਼ੀ ਮੰਗ ਰਿਹਾ ਹਾਂ ਅਤੇ ਭੁੱਲ ਦੀ ਸੋਧ ਕਰਨ ਦਾ ਵਚਨ ਦਿੰਦਾ ਹਾਂ….ਮੈਂ ਇਹ ਵੀ ਆਖਿਆ ਸੀ ਕਿ ਮੈਂ ਮਾਮੂਲੀ ਜਿਹਾ ਇਨਸਾਨ ਹਾਂ….ਰੱਬ ਨਹੀਂ ਹਾਂ….ਸੋ ਇਨਸਾਨ ਗਲਤੀਆਂ ਦਾ ਪੁਤਲਾ ਹੈ…..ਮੇਰੇ ਤੋਂ, ਵੱਡੇ-ਵੱਡੇ ਲੋਕਾਂ ਤੋਂ ਵੀ ਗਲਤੀਆਂ ਹੋਈਆਂ ਨੇ। ਮੇਰੇ ਚਾਹੁਣ ਵਾਲੇ ਪਾਠਕਾਂ-ਪ੍ਰਸ਼ੰਸਕਾਂ ਨੇ ਆਖਿਆ ਕਿ ਮਾਮੂਲੀ ਜਿਹੀ ਗੱਲ ਨੂੰ ਫਾਲਤੂ ਦੀ ਤੂਲ ਦਿੱਤੀ ਗਈ ਹੈ….ਗਲਤੀ ਵੀ ਉਹੀ ਕਰੇਗਾ….ਜੁ ਕੰਮ ਕਰੇਗਾ…..ਜਿਹਨੇ ਕੋਈ ਕੰਮ ਕਰਨਾ ਹੀ ਨਹੀਂ, ਉਹ ਗਲਤੀ ਕਿੱਥੋਂ ਕਰੇਗਾ? ਸਗੋਂ ਵਿਹਲੜ ਤਾਂ ਲੋਕਾਂ ਦੀਆਂ ਗਲਤੀਆਂ ਛਾਂਟੇਗਾ। ਭੁਲੇਖੇ ਬਹੁਤੀ ਵਾਰ ਬਹੁਤਿਆਂ ਬਾਰੇ ਪਏ ਹਨ। ਏਥੇ ਮੈਂ ਸਿਰਫ਼ 2 ਉਦਾਹਰਣਾਂ ਹੀ ਦੇਵਾਂਗਾ। ਜਦ ਨਰਿੰਦਰ ਬੀਬਾ ਦੀ ਭੈਣ ਸਤਿੰਦਰ ਬੀਬਾ ਦੀ ਮੌਤ ਹੋਈ ਤਾਂ ਅਖ਼ਬਾਰ ਵਿਚ ਖ਼ਬਰ ਆਈ ਕਿ ਨਰਿੰਦਰ ਬੀਬਾ ਮਰ ਗਈ ਹੈ। ਜਗਦੇਵ ਸਿੰਘ ਜੱਸੋਵਾਲ, ਗੁਰਭਜਨ ਗਿੱਲ ਤੇ ਹੋਰ ਸਾਥੀ ਬੀਬਾ ਦੇ ਘਰ ਸੋਗੀ ਮੂੰਹ ਬਣਾ ਕੇ ਤੁਰੇ। ਬੂਹਾ ਖੜਕਾਇਆ ਤਾਂ ਬੀਬਾ ਨੇ ਖ਼ੁਦ ਬੂਹਾ ਖੋਲ੍ਹਿਆ। ਜੱਸੋਵਾਲ ਖੁਸ਼ੀ ਵਿਚ ਨੱਚਣ ਲੱਗ ਪਿਆ ਤੇ ਆਖੀ ਜਾਵੇ, ”ਬੀਬਾ, ਤੇਰੀ ਉਮਰ ਵਧਗੀ….ਬੜੀ ਲੰਮੀ ਉਮਰ ਹੋਊ ਤੇਰੀ….।” ਤੇ ਉਦੋਂ ਹੀ ਲੱਡੂ ਮੰਗਵਾ ਕੇ ਵੰਡੇ ਗਏ। ਦੂਜੇ ਦਿਨ ਅਖ਼ਬਾਰਾਂ ਵਿਚ ਖ਼ਬਰ ਛਪੀ ਕਿ ਕੱਲ ਵਾਲੀ ਖ਼ਬਰ ਝੂਠੀ ਸੀ….ਪੱਤਰਕਾਰ ਨੂੰ ਉਹਦੀ ਭੈਣ ਸਤਿੰਦਰ ਬੀਬਾ ਦੇ ਨਾਂ ਕਾਰਨ ਨਰਿੰਦਰ ਬੀਬਾ ਦਾ ਭੁਲੇਖਾ ਲੱਗ ਗਿਆ। ਇੱਦਾਂ ਹੀ ਵੱਖ-ਵੱਖ ਆਵਾਜ਼ਾਂ ਵਿਚ ਗਾਉਣ ਵਾਲੀ ਮਿਲਨ ਸਿੰਘ ਦੀ ਖ਼ਬਰ ਵੀ ਮੀਡੀਆ ਵਿਚ ਬਹੁਤ ਫੈਲ ਗਈ ਸੀ, ਜਦੋਂਕਿ ਉਸ ਦੀ ਹੀ ਰੀਸ ਕਰਨ ਵਾਲੀ ਇਕ ਕੁੜੀ, ਜੋ ਰਾਜਪੁਰੇ ਦੀ ਮਿਲਨ ਸਿੰਘ ਸੀ, ਉਸ ਦੀ ਮੌਤ ਹੋਈ ਸੀ ਤੇ ਪੱਤਰਕਾਰਾਂ ਨੇ ਮਿਲਨ ਸਿੰਘ ਲਿਖ ਦਿੱਤਾ। ਪਿੱਛੇ ਜਿਹੇ ਐੱਲ. ਕੇ. ਅਡਵਾਨੀ ਨੇ ਆਪਣੀ ਆਤਮ ਕਥਾ ਲਿਖੀ ਤੇ ਕਾਮਰੇਡ ਸਤਪਾਲ ਡਾਂਗ ਨੂੰ ਮ੍ਰਿਤਕ ਲਿਖ ਦਿੱਤਾ, ਜੋ ਅੱਜ ਵੀ ਜੀਵੰਤ ਹਨ। ਖ਼ੈਰ! ਮੈਂ ਇਸ ਮੁੱਦੇ ਉਤੇ ਬਹੁਤ ਸੰਖੇਪ ਜਿਹੀ ਝਾਤ ਪਾਉਣੀ ਚਾਹੁੰਦਾ ਹਾਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸੰਨ 2007 ‘ਚ ਪ੍ਰਕਾਸ਼ਿਤ ਮੇਰੀ ਪੁਸਤਕ ‘ਸਾਡੀਆਂ ਲੋਕ ਗਾਇਕਾਵਾਂ’ ਵਿਚ ਮੈਂ ਸ਼ਮਸ਼ਾਦ ਬੇਗਮ ਨੂੰ ਜਾਣ-ਬੁੱਝ ਕੇ ਨਹੀਂ ਮਾਰਿਆ। ਮੈਨੂੰ 15 ਅਗਸਤ 1998 ਦੇ ਪੰਜਾਬੀ ਟ੍ਰਿਬਿਊਨ ਵਿਚ ਸ਼ਮਸ਼ੇਰ ਸਿੰਘ ਸੰਧੂ ਵਲੋਂ ਲਿਖੇ ਸ਼ਰਧਾਂਜਲੀ ਲੇਖ, ਜਿਸ ਦਾ ਸਿਰਲੇਖ ਸੀ¸’ਟੱਲੀ ਵਰਗੀ ਆਵਾਜ਼ ਦੀ ਮਾਲਕ ਸੀ ਸ਼ਮਸ਼ਾਦ ਬੇਗਮ’ ਅਤੇ ਉਸ ਮਗਰੋਂ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਿਤ ਵੱਡ-ਆਕਾਰੀ ‘ਪੰਜਾਬ ਕੋਸ਼’ (ਭਾਗ-2) ਵਿਚ ਸ਼ਮਸ਼ਾਦ ਬੇਗਮ ਦੇ ਮਰੀ ਹੋਣ ਦੇ ਤੱਥ ਮਿਲੇ, ਜਿਨ੍ਹਾਂ ਦੇ ਆਧਾਰ ‘ਤੇ ਹੀ ਮੈਂ ਲਿਖਿਆ। ਸਾਡੀ ਅਸਲੀ ਸ਼ਮਸ਼ਾਦ ਬੇਗਮ, ਜਿਹੜੀ ਹੁਣ ਮਰੀ ਹੈ, 23 ਅਪ੍ਰੈਲ ਨੂੰ, ਇਹ ਲੰਬੇ ਸਮੇਂ ਤੋਂ ਬੰਬਈ ਵਿਚ ਗੁੰਮਨਾਮੀ ਦੀ ਹਾਲਤ ਵਿਚ ਰਹਿ ਰਹੀ ਸੀ ਤੇ ਲੋਕਾਂ ਦਾ ਵੀ ਇਹੋ ਸਮਝਣਾ ਸੀ ਕਿ ਉਹ ਕਦੋਂ ਦੀ ਮਰ ਚੁੱਕੀ ਹੈ। ਸੰਨ 2009 ਵਿਚ ਜਦ ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਵਲੋਂ ਉਸ ਨੂੰ ਪਦਮਸ਼੍ਰੀ ਪ੍ਰਦਾਨ ਕੀਤਾ ਗਿਆ ਤਾਂ ਜਾ ਕੇ ਪਤਾ ਲੱਗਿਆ ਕਿ ਉਹ ਤਾਂ ਜਿਊਂਦੀ ਹੈ। ਸੰਨ 1998 ਦੇ ਅਗਸਤ ਮਹੀਨੇ ਮਰਨ ਵਾਲੀ ਸ਼ਮਸ਼ਾਦ ਬੇਗਮ ਸਾਇਰਾ ਬਾਨੋ ਦੀ ਨਾਨੀ ਤੇ ਆਪਣੇ ਸਮੇਂ ਦੀ ਸ਼ਾਸਤਰੀ ਸੰਗੀਤ ਦੀ ਮੰਨੀ ਹੋਈ ਗਾਇਕਾ ਸੀ। ਹੁਣ ਆਪਣੀ ਅਸਲੀ ਸ਼ਮਸ਼ਾਦ ਬੇਗਮ ਦੀ ਗੱਲ ਕਰਦੇ ਹਾਂ, ਉਸ ਨੇ ਸਾਰੀ ਉਮਰ ਆਪਣੇ-ਆਪ ਨੂੰ ਲੁਕੋ-ਲੁਕੋ ਕੇ ਰੱਖਿਆ। ਕਿਸੇ ਨੂੰ ਨਹੀਂ ਸੀ ਮਿਲਦੀ। ਨਾ ਹੀ ਫੋਟੋ ਖਿਚਵਾਉਂਦੀ ਸੀ। ਹੁਣ ਤੀਕ ਉਸ ਦੀਆਂ ਚਾਰ-ਪੰਜ ਹੀ ਫੋਟੋਆਂ ਹੋਣੀਆਂ ਨੇ! ਇਸ ਗੱਲ ਦਾ ਸਬੂਤ ਸ਼ਮਸ਼ੇਰ ਸਿੰਘ ਸੰਧੂ ਦੀ ਸੰਨ 1983 ਵਿਚ ਲਿਖੀ ਪੁਸਤਕ ‘ਲੋਕ ਸੁਰਾਂ’ ਵਿਚ ਵੀ ਮਿਲ ਜਾਂਦਾ ਹੈ, ਸ਼ਮਸ਼ਾਦ ਬੇਗਮ ਬਾਬਤ ਲਿਖੇ ਫੀਚਰ ਵਿਚ ਪੰਨਾ ਨੰਬਰ-54 ‘ਤੇ ਸੰਧੂ ਨੇ ਲਿਖਿਆ ਹੈ, ”ਅਚਾਨਕ ਮੇਰਾ ਜਲੰਧਰ ਗੇੜਾ ਲੱਗਿਆ ਤੇ ਮੈਂ ਛਾਉਣੀ ‘ਚ ਉਹਨੂੰ ਜਾ ਲੱਭਿਆ….ਉਹ ਬੜੀ ਹੈਰਾਨ ਹੋ ਕੇ ਕਹਿਣ ਲੱਗੀ, ”ਮੈਂ ਤਾਂ ਆਪਣੇ-ਆਪ ਨੂੰ ਏਥੇ ਬੜਾ ਛੁਪਾ ਕੇ ਰੱਖਿਆ ਸੀ….ਤੈਨੂੰ ਕਿੱਥੋਂ ਕਨਸੋਅ ਪਈ ਏ?” ਸੰਧੂ ਅੱਗੇ ਲਿਖਦਾ ਹੈ, ”ਜਦ ਮੈਂ ਉਸ ਨੂੰ ਬੰਬਈ ਛੱਡ ਦੇਣ ਬਾਰੇ ਪੁੱਛਿਆ ਤਾਂ ਉਹ ਹਉਕਾ ਭਰ ਕੇ ਕਹਿਣ ਲੱਗੀ ਕਿ ਮੇਰਾ ਉਥੇ ਹੈ ਵੀ ਕੀ ਸੀ?” ਜਦ ਉਸ ਤੋਂ ਫੋਟੋ ਬਾਰੇ ਪੁੱਛਿਆ ਤਾਂ ਕਹਿਣ ਲੱਗੀ,”ਮੈਂ ਮਸੀਂ ਜ਼ਿੰਦਗੀ ਵਿਚ ਤਿੰਨ-ਚਾਰ ਫੋਟੋ ਹੀ ਖਿਚਵਾਈਆਂ ਨੇ….ਆਹ ਫੈਮਿਲੀ ਐਲਬਮ ‘ਚੋਂ ਦੇਖਾਂ ਭਲਾ ਜੇ ਕੋਈ ਕਾਪੀ ਪਈ ਹੋਵੇ…..ਲਓ ਇਕ ਕਾਪੀ ਲੱਭ ਗਈ….।” ਲੇਖ ਨੂੰ ਮੁਕਾਉਂਦਾ ਹੋਇਆ ਅਖੀਰ ‘ਤੇ ਸੰਧੂ ਲਿਖਦਾ ਹੈ, ”ਅੱਜਕਲ ਪਤਾ ਨਹੀਂ ਉਹ ਕਿੱਥੇ ਰਹਿੰਦੀ ਹੈ।” ਉਪਰੋਕਤ ਹਵਾਲਿਆਂ ਅਤੇ ਤੱਥਾਂ ਤੋਂ ਸਹਿਜੇ ਹੀ ਪ੍ਰਗਟ ਹੁੰਦਾ ਹੈ ਕਿ ਦੇਰ ਤੋਂ (30-35 ਸਾਲ ਤੋਂ) ਗਾਉਣਾ ਛੱਡ ਕੇ ਅਣਦੱਸੀ ਥਾਵੇਂ ਰਹਿੰਦੀ ਰਹੀ ਸੀ। ਜੇਕਰ ਮੈਨੂੰ ਉਸ ਦੇ ਟਿਕਾਣੇ ਜਾਂ ਉਸ ਦੇ ਜਿਊਂਦੀ ਹੋਣ ਬਾਰੇ ਪਤਾ ਹੁੰਦਾ ਤਾਂ ਮੈਂ ਲਾਜ਼ਮੀ ਹੀ ਉਸ ਨੂੰ ਲੱਭਦਾ, ਜਿਵੇਂ ਹੋਰ ਬਹੁਤਿਆਂ ਨੂੰ ਲੱਭਿਆ ਤੇ ਫਿਰ ਹੀ ਉਨ੍ਹਾਂ ਬਾਰੇ ਲਿਖਿਆ। ਜਦ ਹੁਣ ਇਸ ਬਾਰੇ ਵਾਧੂ ਦਾ ਵਿਵਾਦ ਕੁਝ ਸੱਜਣਾਂ ਨੇ ਵਾਧੂ ਦੀ ਮਸ਼ਹੂਰੀ ਖੱਟਣ ਲਈ ਛੇੜਿਆ ਹੈ ਤਾਂ ਸ਼ਮਸ਼ੇਰ ਸਿੰਘ ਸੰਧੂ ਨੇ ਵੀ ਆਪਣਾ ਉਚੇਚਾ ਪ੍ਰਤੀਕਰਮ ਦਿੱਤਾ ਹੈ, ਜੋ ਇਸ ਤਰ੍ਹਾਂ ਹੈ, ”ਮਨਮੋਹਕ ਆਵਾਜ਼ ਦੀ ਮੱਲਿਕਾ ਸ਼ਮਸ਼ਾਦ ਬੇਗਮ, ਜਿਸ ਦੀ ਕਿ ਕੁਝ ਦਿਨ ਹੋਏ ਮ੍ਰਿਤੂ ਹੋ ਗਈ ਹੈ, ਦੀ ਮੌਤ ਬਾਰੇ ਅਫ਼ਵਾਹ ਬਹੁਤ ਸਾਲ ਪਹਿਲਾਂ ਹੀ ਫੈਲ ਗਈ ਸੀ। ਬੰਬਈ ਡੇਟ ਲਾਈਨ ਤੋਂ ਖ਼ਬਰ ਏਜੰਸੀਆਂ ਨੇ ਬਾਕਾਇਦਾ ਖ਼ਬਰ ਜਾਰੀ ਕਰ ਦਿੱਤੀ ਸੀ ਅਤੇ ਇਹ ਵੇਰਵਾ ਵੀ ਦਿੱਤਾ ਸੀ ਕਿ ਸ਼ਮਸ਼ਾਦ ਬੇਗਮ ਦੇ ਅੰਤਿਮ ਸਮੇਂ ਫ਼ਿਲਮ ਲਾਈਨ ਦੇ ਨਾਮੀ ਲੋਕ ਨਾਮਾਤਰ ਹੀ ਪਹੁੰਚੇ ਤੇ ਸਾਇਰਾ ਬਾਨੋ ਹਾਜ਼ਰ ਸੀ। ਦਰਅਸਲ ਉਹ ਸਾਇਰਾ ਬਾਨੋ ਦੀ ਨਾਨੀ ਕਹਿ ਲਓ ਜਾਂ ਨਸੀਮ ਬਾਨੋ ਦੀ ਮਾਂ ਸੀ। ਉਸ ਦਾ ਨਾਂ ਵੀ ਸ਼ਮਸ਼ਾਦ ਬੇਗਮ ਸੀ ਅਤੇ ਉਹ ਵੀ ਕਲਾਸੀਕਲ ਸੰਗੀਤ ਦੀ ਮੰਨੀ ਹੋਈ ਗਾਇਕਾ ਸੀ। ਨਾਂ ਇਕੋ ਹੋਣ ਕਾਰਨ ਖ਼ਬਰ ਏਜੰਸੀਆਂ ਟਪਲਾ ਖਾ ਗਈਆਂ। ਮੈਂ ਉਸ ਦਿਨ ਛੁੱਟੀ ‘ਤੇ ਸੀ, ਇਹ ਗੱਲ 14 ਅਗਸਤ 1998 ਦੀ ਹੈ। ਮੈਨੂੰ ਦਫ਼ਤਰੋਂ ਸੰਪਾਦਕ ਸਾਹਿਬ ਦਾ ਫੋਨ ਆਇਆ ਕਿ ਸ਼ਮਸ਼ਾਦ ਬੇਗਮ ਬਾਰੇ ਅੱਜ ਹੀ ਲੇਖ ਲਿਖੋ। ਮੈਂ ਲਿਖ ਦਿੱਤਾ ਤੇ ਛਪ ਗਿਆ। ਪੰਜਾਬੀ ਤੇ ਹਿੰਦੀ ਦੀਆਂ ਹੋਰ ਅਖ਼ਬਾਰਾਂ ਨੇ ਵੀ ਲੇਖ ਛਾਪੇ। ਫਿਰ ਬੰਬਈ ਤੋਂ ਛਪਦੇ ਹਫ਼ਤਾਵਾਰੀ ‘ਸਕਰੀਨ’ ਫ਼ਿਲਮੀ ਅਖ਼ਬਾਰ ਨੇ ਪਹਿਲੇ ਪੰਨੇ ਉਤੇ ਇਸ ‘ਭੁੱਲ ਦੀ ਸੋਧ’ ਡੱਬੀ ਲਗਾਈ ਅਤੇ ਬਾਕੀ ਅਖ਼ਬਾਰਾਂ ਨੇ ਵੀ। ਹਾਂ ਸੱਚ….ਪਾਕਿਸਤਾਨੀ ਗਾਇਕਾ ਨੂਰਜਹਾਂ ਦੇ ਮਰਨ ਦੀ ਖ਼ਬਰ ਵੀ ਇੰਝ ਹੀ ਫੈਲੀ ਸੀ। ਮੇਰੀ ਅਖ਼ਬਾਰ ਨੇ ਮੈਥੋਂ ਲੇਖ ਵੀ ਲਿਖਵਾ ਲਿਆ ਪਰ ਰਾਤ ਨੂੰ ਖ਼ਬਰ ਆ ਗਈ ਕਿ ਦਿਲ ਦਾ ਦੌਰਾ ਪਿਆ ਹੈ ਤੇ ਬ੍ਰੇਨ ਹੈਮਰੇਜ ਹੋਈ ਹੈ। ਉਂਝ ਬੇਹੋਸ਼ੀ ਵਿਚ ਹੈ। ਮੇਰਾ ਲਿਖਿਆ ਲੇਖ ਉਂਝ ਦਾ ਉਂਝ ਸਾਂਭ ਲਿਆ ਗਿਆ ਤੇ ਜਦੋਂ ਕਈ ਹਫ਼ਤਿਆਂ ਬਾਅਦ ਨੂਰਜਹਾਂ ਚੱਲ ਵਸੀ ਤਾਂ ਉਹੀਓ ਲੇਖ ਛਾਪ ਦਿੱਤਾ ਗਿਆ। ਪਿੰ੍ਰਟ ਮੀਡੀਆ ਤੇ ਇਲੈਕਟ੍ਰਾਨਿਕ ਮੀਡੀਆ ਵਿਚ ਇੰਝ ਦੀਆਂ ਸੋਧਾਂ ਅਤੇ ਘਟਨਾਵਾਂ ਅਕਸਰ ਹੁੰਦੀਆਂ ਹੀ ਰਹਿੰਦੀਆਂ ਨੇ। ਮੀਡੀਆ ਦੇ ਸਿਰ ਜ਼ਿੰਮੇਵਾਰੀ ਅਤੇ ਕਾਹਲ ਦੀ ਤਲਵਾਰ ਸਦਾ ਲਟਕਦੀ ਹੀ ਰਹਿੰਦੀ ਹੈ। ਪਾਕਿਸਤਾਨੀ ਗਾਇਕਾ ਰੇਸ਼ਮਾ ਦੀ ਜ਼ਿੰਦਗੀ ਤੇ ਮੌਤ ਵੀ ਪਿਛਲੇ ਕਾਫੀ ਅਰਸੇ ਤੋਂ ਲੁਕਣਮੀਟੀ ਖੇਡ ਰਹੀਆਂ ਹਨ। ਖ਼ੈਰ! ਸ਼ਮਸ਼ਾਦ ਬੇਗਮ ਦੀ ਮੌਤ ਦੇ ਸਾਲ ਦੇ ਭੁਲੇਖੇ ਨੂੰ ਇਕ ਵਿਵਾਦ ਬਣਾ ਕੇ ਸਿਰਫ਼ ਨਿੰਦਰ ਘੁਗਿਆਣਵੀ ਨੂੰ ਮੀਡੀਆ ਦੇ ਇਕ ਤਬਕੇ ਵਲੋਂ ਨਿੱਜੀ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ ਹੈ, ਜੋ ਕਿ ਠੀਕ ਗੱਲ ਨਹੀਂ ਹੈ, ਭੁਲੇਖਾ ਕਿਸੇ ਨੂੰ ਵੀ ਲੱਗ ਸਕਦਾ ਹੈ, ਉਸ ਨੂੰ ਹੋਰਨਾਂ ਸਭਨਾਂ ਵਾਂਗ ਭੁਲੇਖਾ ਲੱਗਿਆ ਸੀ ਅਤੇ ਜਿਥੋਂ-ਜਿਥੋਂ ਜੋ ਵੀ ਸਬੂਤ ਮਿਲੇ ਸਨ, ਉਸ ਨੇ ਉਸੇ ਦੇ ਆਧਾਰ ‘ਤੇ ਹੀ ਸ਼ਮਸ਼ਾਦ ਬਾਰੇ ਆਪਣੀ ਕਿਤਾਬ ਵਿਚ ਦਰਜ ਕੀਤਾ ਸੀ।” – ਨਿੰਦਰ ਘੁਗਿਆਣਵੀ   

ਮਹਿੰਦਰ ਤਤਲਾ ਦਾ ਕਹਾਣੀ-ਸੰਗ੍ਰਿਹ “ਸੰਤਾਲੀ ਏ ਦਿੱਲੀ” ਲੋਕ-ਅਰਪਣ

ਜੂਨ 23, 2013


ਜਗਰਾਉਂ 23 ਜੂਨ (ਉਪਕਾਰ ਸਿੰਘ ਟੈਣੀ) – ਉੱਘੇ ਪੰਜਾਬੀ ਕਹਾਣੀਕਾਰ ਸ੍ਰੀ ਮਹਿੰਦਰ ਸਿੰਘ ਤਤਲਾ ਦੇ ਪਲੇਠੇ ਕਹਾਣੀ ਸੰਗ੍ਰਿਹ “ਸੰਤਾਲੀ ਏ ਦਿੱਲੀ” ਨੂੰ ਅੱਜ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਸਰੋਤਿਆਂ ਦੀ ਕਚਹੇਰੀ ਵਿਚ ਲੋਕ-ਅਰਪਣ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਵਿਸ਼ਵ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਇਨਸਾਨ ਅਤੇ ਰਿਟਾਇਰਡ ਕਰਨਲ ਡਾਕਟਰ ਐੱਚ ਐੱਸ ਸੈਂਭੀ ਨੇ ਕੀਤੀ। ਪੁਸਤਕ ਨੂੰ ਰਿਲੀਜ਼ ਕਰਦਿਆਂ ਊਨ੍ਹਾਂ ਕਿਹਾ ਕਿ ਸਾਹਿਤ ਸਮਾਜ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਦਾ ਹੈ, ਜਿਸ ਕਰਕੇ ਚੰਗਾ ਅਤੇ ਮਿਆਰੀ ਸਾਹਿਤ ਲਿਖਣਾ ਇਕ ਲੇਖਕ ਦਾ ਬੁਨਿਆਦੀ ਫ਼ਰਜ਼ ਹੈ ਅਤੇ ਇਸ ਨੂੰ ਆਮ ਜਨਤਾ ਵਿਚ ਸਾਹਿਤ ਨੂੰ ਪਹੁੰਚਾਉਣਾ ਸਭ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਮਹਿੰਦਰ ਸਿੰਘ ਤਤਲਾ ਦੀਆਂ ਜੋ ਕਹਾਣੀਆਂ ਇਸ ਸੰਗ੍ਰਹਿ ਵਿਚ ਸ਼ਾਮਲ ਹਨ, ਉਹ ਸਭ ਪ੍ਰਵਚਨ, ਕਹਾਣੀ ਧਾਰਾ, ਕਹਾਣੀ ਪੰਜਾਬ ਅਤੇ ਮੁਹਾਂਦਰਾ ਵਰਗੇ ਚੋਟੀ ਦੇ ਸਾਹਿਤਕ ਪੱਤ੍ਰਿਕਾਵਾਂ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਅਤੇ ਇਨ੍ਹਾਂ ਕਹਾਣੀਆਂ ਰਾਹੀਂ ਜਨਚੇਤਨਾ ਦਾ ਝੰਡਾ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਤਤਲਾ ਇਕ ਪ੍ਰਤੀਬੱਧ ਲੇਖਕ ਹੈ, ਜਿਸ ਨੇ ਪੰਜਾਬੀ ਕਥਾ ਜਗਤ ਨੂੰ ਨਵੀਂ ਸੇਧ ਅਤੇ ਦਿਸ਼ਾ ਦਿੱਤੀ ਹੈ। ਉੱਘੇ ਕਹਾਣੀ ਆਲੋਚਕ ਡਾæ: ਰਜਨੀਸ਼ ਬਹਾਦੁਰ ਸਿੰਘ ਅਨੁਸਾਰ ਤਤਲਾ ਆਪਣੀਆਂ ਕਹਾਣੀਆਂ ਵਿਚ ਸਧਾਰਣ ਵਿਸ਼ਿਆਂ ਨੂੰ ਅਸਧਾਰਣ ਰੂਪ ਵਿਚ ਪੇਸ਼ ਕਰਦਾ ਹੋਇਆ ਪਾਠਕ ਨੂੰ ਉਤਸੁਕ ਵੀ ਕਰਦਾ ਹੈ ਅਤੇ ਸੰਤੁਸ਼ਟ ਵੀ ਕਰਦਾ ਹੈ। ਉਸ ਦੀਆਂ ਕਹਾਣੀਆਂ ਦਾ ਕਥਾਰਸ ਪਾਠਕ ਨੂੰ ਕਹਾਣੀ ਨਾਲ ਜੋੜਦਾ ਹੈ। ਤਤਲਾ ਆਪਣੀਆਂ ਕਹਾਣੀਆਂ ਵਿਚ ਪੰਜਾਬੀ ਸੱਭਿਆਚਾਰ ਦੇ ਨਵੀਨ ਦਿੱਸਹੱਦੇ ਪੇਸ਼ ਕਰਦਾ ਹੈ।
ਇਸ ਮੌਕੇ ਤੇ ਬੋਲਦਿਆਂ ਕਹਾਣੀਕਾਰ ਅਤੇ ਆਲੋਚਕ ਪ੍ਰੋ: ਐਚ ਐਸ ਡਿੰਪਲ ਨੇ ਕਿਹਾ ਕਿ ਤਤਲਾ ਨੇ ਪੰਜਾਬੀ ਕਹਾਣੀ ਨੂੰ ਹੋਰ ਮਿਆਰੀ ਅਤੇ ਵਿਸਤ੍ਰਿਤ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਤਤਲਾ ਪਾਠਕਾਂ ਨੂੰ ਹੋਰ ਵੀ ਵਧੀਆ ਕਹਾ

ਫਸਲੀ ਚੱਕਰ ਵਿਧੀ ਨੂੰ ਅਪਨਾਉਣ ਵਾਲੇ ਕਿਸਾਨਾਂ ਕੁੱਦਰਤੀ ਕਰੋਪੀ ਦਾ ਸਿਕਾਰ ਹੋਏ । ਪਦੀਨਾਂ, ਮੁੰਗੀ ਅਤੇ ਸਬਜੀ ਦੀ ਕਾਸਤ ਕਰਨ ਵਾਲੇ ਕਿਸਾਨਾਂ ਨੇ ਸਰਕਾਰ ਤੋ ਮੁਆਵਜੇ ਦੀ ਮੰਗ ਕੀਤੀ ।

ਜੂਨ 23, 2013

ਫਸਲੀ ਚੱਕਰ ਵਿਧੀ ਨੂੰ ਅਪਨਾਉਣ ਵਾਲੇ ਕਿਸਾਨਾਂ ਕੁੱਦਰਤੀ ਕਰੋਪੀ ਦਾ ਸਿਕਾਰ ਹੋਏ ।
ਪਦੀਨਾਂ, ਮੁੰਗੀ ਅਤੇ ਸਬਜੀ ਦੀ ਕਾਸਤ ਕਰਨ ਵਾਲੇ ਕਿਸਾਨਾਂ ਨੇ ਸਰਕਾਰ ਤੋ ਮੁਆਵਜੇ ਦੀ ਮੰਗ ਕੀਤੀ ।

1ਜਗਰਾÀੰ ੨੩ ਜੂਨ ( ਟੈਣੀ) ਪੰਜਾਬ ਸਰਕਾਰ ਵੱਲੋ ਪੰਜਾਬ ਦੇ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੀ ਖੇਤੀ ਨੂੰ ਤਿਆਗ ਕੇ ਫਸਲੀ ਚੱਕਰ ਵਿਧੀ ਨੂੰ ਅਪਨਾਉਣ ਦੇ ਪ੍ਰਚਾਰ ਤੇ ਜੋਰ ਦਿੱਤਾ ਜਾ ਰਿਹਾ ਹੈ । ਪਰ ਸਰਕਾਰ ਵੱਲੋ ਫਸਲੀ ਚੱਕਰ ਵਿਧੀ ਨੂੰ ਕਾਰਗਾਰ ਬਣਾਉਣ ਲਈ ਕੀਤੇ ਜਾਣ ਵਾਲੇ ਲੋੜੀਦੇ ਯਤਨਾਂ ਵੱਲ  ਉੱਕਾ ਧਿਆਨ ਨਹੀ ਦਿੱਤਾ ਜਾ ਰਿਹਾ । ਜਿਵੇ ਕਿ ਫਸਲੀ ਚੱਕਰ ਵਿਧੀ ਤਹਿਤ ਬੀਜੀਆਂ ਜਾਣ ਵਾਲੀਆਂ ਫਸਲਾਂ ਦੇ ਵਾਜਬ ਮੁੱਲ ਤੈਅ ਨਾ ਕਰਨਾ ਫਸਲੀ ਚੱਕਰ ਵਿਧੀ ਲਈ ਵੱਡੀ ਰੁਕਾਵਟ ਹੈ, ਉੱਥੇ ਨਾਲ ਹੀ ਬਦਲ ਵੱਜੋ ਬੀਜੀਆਂ ਫਸਲਾਂ ਦੇ ਕੁੱਦਰਤੀ ਆਫਤਾਂ ਤਹਿਤ ਹੋਏ ਨੁਕਸਾਨ ਨੂੰ ਲੈ ਕੇ ਸਰਕਾਰ ਵੱਲੋ ਯੋਗ ਮੁਆਵਜੇ ਦੀ  ਕੋਈ ਪੱਕੀ ਵਿਵਸਥਾ ਦਾ ਐਲਾਨ  ਵੀ ਨਹੀ ਕੀਤਾ ਗਿਆ । ਜਿਸਨੂੰ ਲੈ ਕੇ ਪੰਜਾਬ ਦਾ  ਜਿਆਦਾਤਰ ਕਿਸਾਨ ਫਸਲੀ ਵਿਭਿੰਨਤਾ ਵੱਲ ਧਿਆਨ ਨਹੀ ਦੇ ਰਿਹਾ । ਪਰ ਕੁਝ ਜਾਗਰੂਕ ਕਿਸਾਨ ਫਸਲੀ ਚੱਕਰ ਵਿਧੀ ਨੂੰ ਅਪਣਾ ਵੀ ਚੁੱਕੇ ਹਨ ਜਿਹਨਾਂ ਲਈ ਇਸਵਾਰ ਹੋਈ ਬਰਸਾਤ ਇੱਕ ਵੱਡੀ ਮੁਸੀਬਤ ਸਾਬਿਤ ਹੋਈ ਹੈ । ਫਸਲੀ ਚੱਕਰ ਵਿਧੀ ਤਹਿਤ ਬੀਜੀਆਂ ਫਸਲਾਂ ਨੂੰ ਬੇਮੋਸਮੀ ਬਰਸਾਤ ਨੇ ਬਿਲਕੁੱਲ ਤਬਾਹ ਕਰ ਦਿੱਤਾ ਹੇ ।  ਕਿਸਾਨ ਕਦੇ ਕੁੱਦਰਤ ਨੂੰ ਅਤੇ ਕਦੇ ਆਪਣੀ ਕਿਸਮਤ ਨੂੰ ਕੋਸਣ ਲਈ ਮਜਬੂਰ ਹੋਏ ਬੈਠੇ ਹਨ ।
ਜਿਕਰਯੋਗ ਹੈ ਕਿ ਫਸਲੀ ਚੱਕਰ ਵਿਧੀ ਨੂੰ ਅਪਨਾਉਣ ਵਾਲੇ ਕਿਸਾਨਾ ਨੇ ਕਣਕ ਦੀ ਥਾਂ ਤੇ ਆਲੂਆਂ ਦੀ ਕਾਸਤ ਕੀਤੀ ਅਤੇ ਆਲੂਆਂ ਪਿੱਛੌ ਪਦੀਨਾ, ਮੂੰਗੀ, ਮੱਕੀ ਅਤੇ ਸਬਜੀਆਂ ਦੀਆਂ ਵੇਲਾਂ ਜਿਵੇ ਕੱਦੂ, ਟੀਡੇ ਆਦਿ ਫਸਲਾਂ ਬੀਜੀਆਂ ਸਨ । ਜੋ ਹੁਣ ਭਰ ਜੋਬਨ ਤੇ ਸਨ ਪਰ ਐਨ ਅਖੀਰ ਸਮੇ ਅਚਾਨਕ ਹੋਈ ਬਰਸਾਤ ਨੇ ਕਿਸਾਨਾ ਦੀਆਂ ਸੱਥਰਾਂ ਤੇ ਪਾਣੀ ਫੇਰ ਦਿੱਤਾ । ਪਾਣੀ ਨੇ ਖੇਤੀ ਬਦਲ ਵੱਜੋ ਬੀਜੀਆਂ ਇਹਨਾਂ ਫਸਲਾਂ ਨੂੰ ਬਿਲਕੁੱਲ ਤਬਾਹ ਕਰਕੇ ਰੱਖ ਦਿੱਤਾ । ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ੌ ਪਿੰਡ ਪੋਨਾ ਵਿੱਖੇ ਪਦੀਨੇ ਦੀ ਵੱਡੀ ਪੱਧਰ ਤੇ ਖੇਤੀ ਕਰਨ ਵਾਲੇ ਕਿਸਾਨ ਗੁਰਬਿੰਦਰ ਸਿੰਘ ਅਤੇ ਗੁੱਗ ਜਵੰਦਾ ਨੇ ਦੱਸਿਆ ਕਿ ਉਹ ਹਰ ਸਾਲ ਪਦੀਨੇ ਦੀ ਖੇਤੀ ਕਰਦੇ ਹਨ । ਹਰ ਵਾਰ ਦੀ ਤਰਾ• ਇਸਵਾਰ ਵੀ ਉਹਨਾਂ ਨੇ ਪਦੀਨੇ ਦੀ ਖੇਤੀ ਕੀਤੀ ਅਤੇ ਇਸਵਾਰ ਫਸਲ ਬਹੁਤ ਵਧੀਆ ਖੜੀ• ਸੀ ਪਰ ਅਖੀਰ ਸਮੇ ਹੋਈ ਬਰਸਾਤ ਨੇ ਅਤੇ ਪਦੀਨੇ ਵਿੱਚ ਖੜ•ੇ ਪਾਣੀ ਨੇ ਪਦੀਨੇ ਦੀ ਫਸਲ ਨੂੰ ਸਾੜ ਦਿੱਤਾ ਹੈ ਜਿਸ ਕਾਰਨ ਉਹਨਾਂ ਨੂੰ ਆਰਥਿਕ ਤੌਰ ਤੇ ਵੱਡਾ ਨੁਕਸਾਨ ਹੋਇਆ ਹੈ । ਇਸੇ ਤਰਾ• ਪਿੰਡ ਹਿਰਦੇਵਾਲ ਨਾਲ ਸਬੰਧਿਤ ਕਿਸਾਨ ਅਵਤਾਰ ਸਿੰਘ ਮੱਲੀ• ਨੇ ਕਿਹਾ ਕਿ ਉਹਨਾਂ ਨੇ ਸੱਠੀ ਮੂੰਗੀ ਦੀ ਫਸਲ ਬੀਜੀ ਸੀ ਜਿਸ ਉਪਰ ਪ੍ਰਤੀ ਏਕੜ 8-10 ਹਜਾਰ ਰੁਪਏ ਖਰਚ ਵੀ ਆਇਆ ਸੀ । ਉਕਤ ਕਿਸਾਨ ਅਨੁਸਾਰ ਇਸਵਾਰ ਮੁੰਗੀ ਦੀ ਫਸਲ ਤੇ ਪੂਰਾ ਝਾੜ ਸੀ ਪਰ ਬਰਸਾਤ ਨੇ ਸਾਰੀ ਦੀ ਸਾਰੀ ਫਸਲ ਨੂੰ ਤਬਾਹ ਕਰ ਦਿੱਤਾ । ਇਹਨਾਂ ਫਸਲਾਂ ਤੋ ਇਲਾਵਾ ਸਬਜੀਆਂ ਦੀ ਕਾਸਤ ਕਰਨ ਵਾਲੇ ਕਿਸਾਨਾਂ ਨੂੰ ਬਹੁਤ ਵੱਡੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਗਿਆ ਹੈ । ਪਿੰਡ ਪੋਨਾ ਦੇ ਕਿਸਾਨ ਗੁੱਗ ਜਵੰਦਾ ਨੇ ਕਿਹਾ ਕਿ ਜੇ ਸਰਕਾਰ ਫਸਲੀ ਚੱਕਰ ਵਿਧੀ  ਨੂੰ ਅਮਲੀ ਰੂਪ ਲਾਗੂ ਕਰਾਉਣਾ ਚਾਹੁੰਦੀ ਹੈ ਤਾ ਉਹ ਫਸਲੀ ਚੱਕਰ ਵਿਧੀ ਤਹਿਤ ਬੀਜੀਆਂ ਫਸਲਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਤਰੁੰਤ ਦੇਵੇ ਤਾ ਕਿ ਕਿਸਾਨ ਅੱਗੇ ਤੋ ਵੀ ਫਸਲੀ ਵਿਭਿੰਨਤਾ ਵਾਲੀਆਂ ਫਸਲਾਂ ਨੂੰ ਬੀਜ ਸਕਣ । ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਹਨਾ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਨਾ ਦਿੱਤਾ ਤਾ ਕਿਸਾਨ ਮੁੜ ਰਵਾਇਤੀ ਫਸਲਾਂ ਨੂੰ ਬੀਜਣ ਲਈ ਹੀ ਮਜਬੂਰ ਹੋਣਗੇ ।

ਲੁਟੇਰੇ ਗੈਂਗ ਦਾ ਖੁਲਾਸਾ

ਮਈ 19, 2012

ਜਲੰਧਰ, 19 ਮਈ (Press Public News):-¸ਸ਼ਹਿਰ ‘ਚ ਲੁੱਟ-ਖੋਹ ਕਰਨ ਵਾਲੇ 9 ਮੈਂਬਰੀ ਲੁਟੇਰੇ ਗੈਂਗ ਦਾ ਅੱਜ ਜ਼ਿਲਾ ਪੁਲਸ ਨੇ ਪ੍ਰੈੱਸ ਕਾਨਫਰੰਸ ‘ਚ ਖੁਲਾਸਾ ਕਰਦੇ ਹੋਏ ਗੈਂਗ ਦੇ 7 ਮੈਂਬਰਾਂ ਦੀ ਗ੍ਰਿਫਤਾਰੀ ਦਿਖਾ ਦਿੱਤੀ, ਜਦੋਂਕਿ 2 ਹੋਰ ਦੀ ਤਲਾਸ਼ ‘ਚ ਪੁਲਸ ਛਾਪੇਮਾਰੀ ਕਰ ਰਹੀ ਹੈ। ਪੁਲਸ ਨੇ ਫੜੇ ਗਏ ਲੁਟੇਰੇ ਗੈਂਗ ਤੋਂ ਇਕ ਏਅਰ ਪਿਸਤੌਲ, ਤੇਜ਼ਧਾਰ ਹਥਿਆਰ, ਨਸ਼ੀਲਾ ਪਾਊਡਰ, ਇਕ ਚੋਰੀ ਦਾ ਮੋਟਰਸਾਈਕਲ ਤੇ ਇਕ ਹੋਰ ਮੋਟਰਸਾਈਕਲ ਬਰਾਮਦ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਏ. ਡੀ. ਸੀ. ਪੀ. ਸਿਟੀ-1 ਆਰ. ਕੇ. ਸ਼ਰਮਾ, ਏ. ਸੀ. ਪੀ. ਬਲਕਾਰ ਸਿੰਘ ਨੇ ਦੱਸਿਆ ਕਿ ਥਾਣਾ ਨੰਬਰ 1 ਦੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੁਟੇਰਾ ਗੈਂਗ ਦੇ ਮੈਂਬਰ ਵੇਰਕਾ ਮਿਲਕ ਪਲਾਂਟ ਨੇੜੇ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਨੇ ਉਕਤ ਥਾਂ ਦੀ ਛਾਪੇਮਾਰੀ ਕਰਕੇ ਲੁਟੇਰੇ ਗੈਂਗ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ, ਜਦੋਂਕਿ 2 ਭੱਜਣ ‘ਚ ਕਾਮਯਾਬ ਹੋ ਗਏ। ਉਨ੍ਹਾਂ ਕਿਹਾ ਕਿ ਲੁਟੇਰੇ ਗੈਂਗ ਦੇ ਫੜੇ ਜਾਣ ਬਾਅਦ ਲਗਭਗ 16 ਵਾਰਦਾਤਾਂ ਹੱਲ ਹੋਈਆਂ ਹਨ ਤੇ ਹੋਰ ਹੱਲ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਉਕਤ ਗੈਂਗ ਦੇ ਮੈਂਬਰ ਰਾਤ ਨੂੰ ਇੰਡੀਕਾ ਕਾਰ ‘ਚ ਸਵਾਰ ਹੋ ਕੇ ਇਕੱਲੇ ਵਿਅਕਤੀ ਤੇ ਔਰਤਾਂ ਨੂੰ ਦੇਖ ਕੇ ਆਪਣਾ ਸ਼ਿਕਾਰ ਬਣਾਉਂਦੇ ਸਨ। ਉਨ੍ਹਾਂ ਦੱਸਿਆ ਕਿ ਫੜੇ ਗਏ ਲੁਟੇਰਿਆਂ ਤੋਂ ਪੁੱਛਗਿੱਛ ਜਾਰੀ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਨਿਵਾਸੀ ਬਸਤੀ ਗੁਜ਼ਾਂ, ਵਿੱਕੀ ਮਸੀਹ ਨਿਵਾਸੀ ਬਸਤੀ ਪੀਰਦਾਦ, ਕੁਲਦੀਪ ਸਿੰਘ ਉਰਫ ਕਰਨ ਨਿਵਾਸੀ ਬਸਤੀ ਬਾਵਾ ਖੇਲ, ਵਿਸ਼ਾਲ ਨਿਵਾਸੀ ਬਸਤੀ ਪੀਰਦਾਦ, ਰੋਬਿਨ ਮਸੀਹ ਨਿਵਾਸੀ ਬਸਤੀ ਪੀਰਦਾਦ, ਬਲਵਿੰਦਰ ਉਰਫ ਬਿੱਲਾ ਸ਼ਿਵ ਨਗਰ ਨਾਗਰਾ, ਵਿਪਨ ਕੁਮਾਰ ਉਰਫ ਵਿੱਕੀ ਨਿਵਾਸੀ ਬਸਤੀ ਪੀਰਦਾਦ ਦੇ ਤੌਰ ‘ਤੇ ਹੋਈ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਤੋਂ 225 ਗ੍ਰਾਮ, ਵਿੱਕੀ ਮਸੀਹ ਤੋਂ ਪੁਲਸ ਨੇ 225 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਕਰਕੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਅਜੀਤ ਵੀਕਲੀ ਦੇ ਮੁਖੀ ਦਰਸ਼ਨ ਸਿੰਘ ਬੈਂਸ ਦਾ ਦਿਹਾਂਤ

ਮਈ 19, 2012

ਬਰੈਂਪਟਨ 18 ਮਈ ਪੋਸਟ ਬਿਉਰੋ: ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ ਦੇ ਥੰਮ, ਅਜੀਤ ਵੀਕਲੀ ਦੇ ਸੰਸਥਾਪਕ ਐਡੀਟਰ ਅਤੇ ਉੱਘੇ ਚਿੰਤਕ ਡਾਕਟਰ ਦਰਸ਼ਨ ਸਿੰਘ ਬੈਂਸ ਦਾ ਸ਼ੁੱਕਰਵਾਰ ਸ਼ਾਮ ਸਾਢੇ ਛੇ ਵਜ਼ੇ ਦੇ ਕਰੀਬ ਦਿਹਾਂਤ ਹੋ ਗਿਆ। ਉਹ ਆਪਣੇ ਪਿੱਛੇ ਧਰਮ ਪਤਨੀ ਕੰਵਲਜੀਤ ਕੌਰ ਬੈਂਸ, ਦੋ ਬੇਟੇ ਸੱਨੀ ਬੈਂਸ ਅਤੇ ਬਿੱਨੀ ਬੈਂਸ ਛੱਡ ਗਏ ਹਨ।
ਡਾਕਟਰ ਦਰਸ਼ਨ ਸਿੰਘ ਬੈਂਸ 67 ਸਾਲਾਂ ਦੇ ਸਨ ਅਤੇ ਪਿਛਲੇ ਕੁੱਝ ਅਰਸੇ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਉਹਨਾਂ ਨੇ ਆਖਰੀ ਸਾਹ ਆਪਣੀ ਰਿਹਾਇਸ਼ ਵਿਖੇ ਲਿਆ। ਡਾਕਟਰ ਬੈਂਸ ਦੇ ਦਿਹਾਂਤ ਸਮੇਂ ਉਹਨਾਂ ਦੀ ਧਰਮ ਪਤਨੀ, ਦੋਵੇਂ ਨੂੰਹਾਂ ਅਤੇ ਉੱਘੀ ਮੀਡੀਆ ਸ਼ਖਸ਼ੀਅਤ ਅਮਰ ਸਿੰਘ ਭੁੱਲਰ (ਹਮਦਰਦ ਅਖਬਾਰ) ਟਹਿਲ ਸੇਵਾ ਵਿੱਚ ਹਾਜ਼ਰ ਸਨ।
ਡਾਕਟਰ ਬੈਂਸ ਦੇ ਵਿਛੋੜੇ ਉੱਤੇ ਪ੍ਰਤੀਕਰਮ ਕਰਦੇ ਹੋਏ, ਹਮਦਰਦ ਵੀਕਲੀ ਅਖਬਾਰ ਦੇ ਮੁੱਖ ਸੰਪਾਦਕ ਅਮਰ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਨੇ ਡਾਕਟਰ ਬੈਂਸ ਨੂੰ ਪੰਜਾਬੀ ਪੱਤਰਕਾਰੀ ਦਾ ਪ੍ਰੇਰਨਾ ਸ੍ਰੋਤ ਆਖਿਆ।
ਡਾਕਟਰ ਦਰਸ਼ਨ ਸਿੰਘ ਬੈਂਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹੇ ਸਨ ਅਤੇ ਉਹਨਾਂ ਨੇ ਇਤਹਾਸ ਦੇ ਵਿਸ਼ੇ ਉੱਤੇ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੋਈ ਸੀ। ਕੈਨੇਡਾ ਵਿੱਚ ਆ ਕੇ ਡਾਕਟਰ ਬੈਂਸ ਨੇ ਵਿਸ਼ਵ ਦਾ ਸੱਭ ਤੋਂ ਵੱਡਾ ਅਜੀਤ ਵੀਕਲੀ ਅਖਬਾਰ ਸਥਾਪਤ ਕੀਤਾ। ਉਹਨਾਂ ਦੇ ਗਰੁੱਪ ਵੱਲੋਂ ਕੱਢਿਆ ਜਾਂਦਾ ਅੰਗਰੇਜ਼ੀ ਹਫਤਾਵਾਰੀ ‘ਕਾਨਟੈਕਟ’ ਵੀ ਕਾਫੀ ਮਕਬੂਲ ਹੈ।
ਡਾਕਟਰ ਦਰਸ਼ਨ ਸਿੰਘ ਬੈਂਸ ਨੇ ਅੱਧੀ ਦਰਜਨ ਦੇ ਕਰੀਬ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਕਿਤਾਬਾਂ ਲਿਖੀਆਂ ਜਿਹਨਾਂ ਵਿੱਚ ਸੰਤ ਰਵੀਦਾਸ ਅਤੇ ਉਸਦਾ ਸਮਾਂ, ਨੌਵਾਂ ਨਾਨਕ – ਇੱਕ ਇਤਹਾਸਕ ਜੀਵਨੀ ਅਤੇ ਇਤਹਾਸ ਸ਼ਾਮਲ ਹਨ। ਡਾਕਟਰ ਬੈਂਸ ਦਾ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਉਣ ਵਿੱਚ ਸਦਾ ਹੀ ਵੱਡਾ ਹੱਥ ਰਿਹਾ ਹੈ ਅਤੇ ਉਹ ਕਲਮ ਨਾਮਕ ਪੰਜਾਬੀ ਲਿਖਾਰੀਆਂ ਦੀ ਸੰਸਥਾ ਵਿੱਚ ਵੀ ਮੋਢੀ ਰੋਲ ਅਦਾ ਕਰਦੇ ਰਹੇ ਹਨ।

ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਵਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ

ਮਈ 11, 2012

ਮੈਲਬਰਨ, 11 ਮਈ ਮਾਂ ਭੂਮੀ ਪੰਜਾਬ ਬਿਊਰੋ): ਆਸਟ੍ਰੇਲੀਆ ਦੀ ਇਕ ਅਦਾਲਤ ਨੇ 3 ਸਾਲ ਪਹਿਲਾਂ ਇੱਥੇ ਆਏ ਇਕ ਪੰਜਾਬੀ ਨੌਜਵਾਨ ਨੂੰ ਆਪਣੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਦੋਸ਼ੀ ਠਹਿਰਾਇਆ ਹੈ। ਚਮਨਜੋਤ ਸਿੰਘ (24) ਨਾਂ ਦੇ ਇਸ ਨੌਜਵਾਨ ਨੇ ਆਪਣੀ ਪਤੀ ਦੇ ਗਲ਼ੇ ਨੂੰ ਬਾਕਸ ਕਟਰ ਨਾਲ 8 ਵਾਰ ਵੱਢਿਆ ਸੀ। ਆਸਟ੍ਰੇਲੀਆ ਦੀ ਇਕ ਹੋਰ ਅਦਾਲਤ ਨੇ ਉਸ ਨੂੰ ਇਸ ਮਾਮਲੇ ਵਿਚੋਂ ਬਰੀ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ‘ਦਿ ਨਿਊ ਸਾਊਥ ਵੇਲਜ਼ ਸੁਪ੍ਰੀਮ ਕੋਰਟ’ ਨੇ ਚਮਨਜੋਤ ਸਿੰਘ ਨੂੰ ਉਸ ਦੇ ਵੈਸਟਰਨ ਸਿਡਨੀ ਵਿਚਲੇ ਘਰ ਵਿਖੇ ਆਪਣੀ 28 ਸਾਲਾ ਪਤਨੀ ਮਨਪ੍ਰੀਤ ਕੌਰ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਨਹੀਂ ਸੀ ਪਾਇਆ ਅਤੇ ਕਿਹਾ ਸੀ ਕਿ ਉਸ ਨੇ ਉਕਸਾਉਣ ’ਤੇ ਹੀ ਅਜਿਹਾ ਕੀਤਾ ਸੀ। ਇਸ ਜੋੜੇ ਦਾ ਵਿਆਹ ਭਾਰਤ ਵਿਚ ਸਤੰਬਰ 2008 ਦੌਰਾਨ ਹੋਇਆ ਸੀ। ਮਨਪ੍ਰੀਤ ਵਿਦਿਆਰਥੀ ਵੀਜ਼ਾ ’ਤੇ ਜਨਵਰੀ 2009 ਵਿਚ ਆਸਟ੍ਰੇਲੀਆ ਆਈ ਸੀ ਜਦਕਿੇ ਉਸ ਦਾ ਪਤੀ ਮਈ 2009 ਵਿਚ ਆਸਟ੍ਰੇਲੀਆ ਪਹੁੰਚਿਆ ਸੀ। ਚਮਨਜੋਤ ਸਿੰਘ ਨੂੰ ਸਿਡਨੀ ਵਿਚ ਆਪਣੀ ਪਤਨੀ ਦੇ ਨਵੇਂ ਦੋਸਤਾਂ ਦੀ ਗਿਣਤੀ ਵਧਣ ’ਤੇ ਗੁੱਸਾ ਆਉਂਦਾ ਸੀ ਅਤੇ ਕਦੇ-ਕਦੇ ਹਿੰਸਕ ਹੋ ਕੇ ਉਹ ਉਸ ਨਾਲ ਕੁੱਟਮਾਰ ਵੀ ਕਰਦਾ ਸੀ। ਘਟਨਾ ਵਾਲੀ ਰਾਤ ਲੋਕਾਂ ਨੇ ਮਨਪ੍ਰੀਤ ਕੌਰ ਦੀਆਂ ਆਵਾਜ਼ਾਂ ਵੀ ਸੁਣੀਆਂ ਸਨ ਜੋ ਪੰਜਾਬੀ ਵਿਚ ਚੀਕ ਰਹੀ ਸੀ, ‘‘ਬਚਾਓ-ਬਚਾਓ, ਮੈਨੂੰ ਮਾਫ਼ ਕਰ ਦਿਓ, ਮੈਂ ਅਜਿਹਾ ਫਿਰ ਨਹੀਂ ਕਰਾਂਗੀ।’’ ਚਮਨਜੋਤ ਸਿੰਘ ਦੀ ਵਕੀਲ ਕ੍ਰੀਸਾ ਲੁਕਾਸ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦਾ ਮੁਵੱਕਲ ਪਤਨੀ ਦੀ ਬੇਵਫ਼ਾਈ, ਆਰਥਿਕ ਤੰਗੀ ਅਤੇ ਪਰਿਵਾਰਕ ਸਮੱਸਿਆਵਾਂ ਬਾਰੇ ਬੇਹੱਦ ਪ੍ਰੇਸ਼ਾਨ ਸੀ। ਦੂਜੇ ਪਾਸੇ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਸੀ ਕਿ ਸਿਡਨੀ ਵਿਚ ਆਪਣੀ ਪਤਨੀ ਦੇ ਦੋਸਤਾਂ ਦੀ ਗਿਣਤੀ ਵਧਣ ਕਾਰਨ ਚਮਨਜੋਤ ਸਿੰਘ ਈਰਖਾਲੂ ਹੋ ਜਾਂਦਾ ਸੀ ਅਤੇ ਉਸ ਨਾਲ ਕੁੱਟਮਾਰ ਕਰਦਾ ਸੀ। ਚਮਨਜੋਤ ਸਿੰਘ ਨੇ ਆਪਣੇ ਬਚਾਅ ਵਿਚ ਅਦਾਲਤ ਨੂੰ ਕਿਹਾ, ‘‘ਮੈਂ ਆਪਣੀ ਸਾਰੀ ਜ਼ਿੰਦਗੀ ਮਨਪ੍ਰੀਤ ਨਾਲ ਬਿਤਾਉਣਾ ਚਾਹੁੰਦਾ ਸਾਂ ਪਰ ਉਹ ਕਿਸੇ ਪ੍ਰੀਤ ਨਾਮ ਦੇ ਵਿਅਕਤੀ ਨੂੰ ਚਾਹੁੰਦੀ ਸੀ ਅਤੇ ਇਹ ਸੁਣ ਕੇ ਮੈਂ ਆਪਣੇ ਆਪ ’ਤੇ ਕਾਬੂ ਨਹੀਂ ਸੀ ਰੱਖ ਸਕਿਆ।’’ ਚਮਨਜੋਤ ਸਿੰਘ ਨੇ ਅੱਗੇ ਦੱਸਿਆ ਕਿ ਜਦੋਂ ਉਹ ਮਨਪ੍ਰੀਤ ਦੀ ਹੱਤਿਆ ਕਰਨ ਜਾ ਰਿਹਾ ਸੀ ਤਾਂ ਉਸ ਵੇਲੇ ਉਹ ਉਸ ਨੂੰ ਗੰਦੀਆਂ-ਗੰਦੀਆਂ ਗਾਲ਼ਾਂ ਕੱਢ ਰਹੀ ਸੀ। ਅਦਾਲਤ ਵਲੋਂ ਚਮਨਜੋਤ ਸਿੰਘ ਨੂੰ ਆਉਂਦੀ 24 ਮਈ ਵਾਲੇ ਦਿਨ ਸਜ਼ਾ ਸੁਣਾਈ ਜਾਵੇਗੀ।

ਵੀ.ਆਈ. ਪੀ. ਹੋਵੇ ਜਾਂ ਨੇਤਾ ਸਭ ਦੀਆਂ ਗੱਡੀਆਂ ਤੋਂ ਉਤਰੇਗੀ ਬਲੈਕ ਫ਼ਿਲਮ

ਮਈ 10, 2012

ਚੰਡੀਗੜ੍ਹ, (ਮੁਕੇਸ਼ ਸ਼ਰਮਾ)-ਕੋਈ ਕਿੰਨਾ ਵੀ ਵੱਡਾ ਵੀ. ਆਈ. ਪੀ. ਹੋਵੇ ਜਾਂ ਨੇਤਾ, ਹੁਣ ਗੱਡੀਆਂ ‘ਚ ਬਲੈਕ ਫ਼ਿਲਮ ਲਗਾਉਣ ਨੂੰ ਲੈ ਕੇ ਮਨਮਾਨੀ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕੇਗੀ। ਪੁਲਸ ਮਹਿਕਮੇ ਨੇ ਸਾਰੇ ਜ਼ਿਲਾ ਡਿਪਟੀ ਕਮਿਸ਼ਨਰਾਂ ਨੂੰ ਗੱਡੀਆਂ ‘ਚ ਲੱਗੀਆਂ ਬਲੈਕ ਫ਼ਿਲਮਾਂ ਨੂੰ ਉਤਾਰਨ ਲਈ ਲਿਖਤੀ ਪੱਤਰ ਭੇਜ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਪੁਲਸ ਨੇ ਰਾਜ ਡਿਪਟੀ ਕਮਿਸ਼ਨਰਾਂ ਨੂੰ ਛੇਤੀ ਤੋਂ ਛੇਤੀ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਗੱਡੀਆਂ ‘ਚ ਲੱਗੀ ‘ਸੰਨਸਕਰੀਮ ਫ਼ਿਲਮ’ ਨੂੰ ਉਤਾਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ। ਅਜਿਹੇ ‘ਚ ਪ੍ਰਦੇਸ਼ ‘ਚ ਵੀ. ਆਈ. ਪੀ., ਨੇਤਾ ਜਾਂ ਆਮ ਆਦਮੀ ਕੋਈ ਵੀ ਆਪਣੀ ਗੱਡੀ ‘ਤੇ ਬਲੈਕ ਫ਼ਿਲਮ ਨਹੀਂ ਲਗਾ ਸਕੇਗਾ, ਉੱਥੇ, ਜਿਨ੍ਹਾਂ ਗੱਡੀਆਂ ‘ਚ ਪਹਿਲਾਂ ਤੋਂ ਹੀ ਬਲੈਕ ਫ਼ਿਲਮ ਲੱਗੀ ਹੈ ਉਸ ਨੂੰ ਜਲਦੀ ਤੋਂ ਜਲਦੀ ਉਤਾਰਨਾ ਹੋਵੇਗਾ। ਸੁਪਰੀਮ ਕੋਰਟ ਦੇ ਹੁਕਮਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਗੱਡੀਆਂ ‘ਚ ਲੱਗੀ ਬਲੈਕ ਫ਼ਿਲਮ ਨੂੰ ਲੈ ਕੇ ਪ੍ਰਦੇਸ਼ ਪੁਲਸ ਨੇ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਪ੍ਰਦੇਸ਼ ਪੁਲਸ ਦੇ ਆਲਾ ਅਫ਼ਸਰਾਂ ਦਾ ਦਾਅਵਾ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ, ਅਜਿਹੇ ‘ਚ ਕੋਈ ਫ਼ਰਕ ਨਹੀਂ ਪੈਦਾ ਕਿ ਗੱਡੀ ਕਿਸੇ ਵੀ. ਆਈ. ਪੀ. ਦੀ ਹੈ ਜਾਂ ਕਿਸੇ ਆਮ ਆਦਮੀ ਦੀ। ਪੁਲਸ ਮਹਿਕਮੇ ਨੇ ਜ਼ਿਲਿਆਂ ‘ਚ ਤਾਇਨਾਤ ਅਫ਼ਸਰਾਂ ਨੂੰ ਇਸ ਮਾਮਲੇ ‘ਚ ਕਿਸੇ ਵੀ ਤਰ੍ਹਾਂ ਦੀ ਨਰਮੀ ਨਾ ਵਰਤਣ ਦੀ ਸਲਾਹ ਦਿੱਤੀ ਹੈ। ਫੀਲਡ ਅਫ਼ਸਰਾਂ ਨੂੰ ਕਾਲੀ ਫ਼ਿਲਮ ਚੜ੍ਹੀ ਕਿਸੇ ਵੀ ਗੱਡੀ ਨੂੰ ਬਖ਼ਸ਼ਣ ਦੇ ਸਪੱਸ਼ਟ ਨਿਰਦੇਸ਼ ਦਿੱਤੇ ਹਨ। ਉਥੇ ਫੀਲਡ ‘ਚ ਤਾਇਨਾਤ ਅਫ਼ਸਰ ਵੀ ਆਪਣੇ ਆਲਾ ਅਫ਼ਸਰਾਂ ਤੋਂ ਸਖ਼ਤ ਨਿਰਦੇਸ਼ ਮਿਲਣ ਤੋਂ ਬਾਅਦ ਗੱਡੀਆਂ ‘ਚ ਬਲੈਕ ਫ਼ਿਲਮ ਨੂੰ ਲੈ ਕੇ ਸਖ਼ਤੀ ਦਿਖਾ ਰਹੇ ਹਨ।
ਇਸ ਲਈ ਹੇਠਲੇ ਪੱਧਰ ‘ਤੇ ਪੁਲਸ ਨੇ ਫ਼ਿਲਮ ਉਤਾਰਨ ਨੂੰ ਲੈ ਕੇ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਓਧਰ ਪੂਰੇ ਮਾਮਲੇ ‘ਤੇ ਪੁਲਸ ਦਾ ਸਖ਼ਤ ਰਵੱਈਆ ਦੇਖਦੇ ਹੋਏ ਵਾਹਨ ਮਾਲਕਾਂ ਨੇ ਖੁਦ ਹੀ ਆਪਣੀਆਂ ਗੱਡੀਆਂ ਦੇ ਸ਼ੀਸ਼ਿਆਂ ਤੋਂ ਫ਼ਿਲਮ ਉਤਾਰਨੀ ਸ਼ੁਰੂ ਕਰ ਦਿੱਤੀ ਹੈ। ਏ. ਡੀ. ਜੀ .ਪੀ. ਟ੍ਰੈਫ਼ਿਕ ਆਰ. ਪੀ. ਸਿੰਘ ਨੇ ਮੰਨਿਆ ਕਿ ਸਾਰੇ ਜ਼ਿਲਾ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਲਾਗੂ ਕਰਨ ਲਈ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਸਭ ਦੇ ਲਈ ਬਰਾਬਰ ਹੈ। ਸਾਰੀਆਂ ਗੱਡੀਆਂ ਤੋਂ ਬਲੈਕ ਫ਼ਿਲਮਾਂ ਉਤਾਰੀਆਂ ਜਾਣਗੀਆਂ।

ਖੇਡਾਂ ‘ਚ ਮੈਡਲ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਈ ‘ਚ ਵਾਧੂ 25 ਅੰਕ ਦੇਣ ਦਾ ਫੈਸਲਾ

ਮਈ 10, 2012

ਡੀਗੜ੍ਹ, (ਨਰੇਸ਼ ਸ਼ਰਮਾ)-ਪੰਜਾਬ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਢੁੱਕਵੀਆਂ ਖੇਡ ਸਹੂਲਤਾਂ ਅਤੇ ਖੇਡਾਂ ਦੇ ਬੁਨਿਆਦੀ ਢਾਂਚੇ ਦਾ ਪੱਧਰ ਹੋਰ ਉਚਾ ਚੁੱਕਣ ਲਈ ਕਈ ਨਵੇਂ ਕਦਮ ਉਠਾਉਣ ਦਾ ਫੈਸਲਾ ਕੀਤਾ ਹੈ। ਸਿੱਖਿਆ ਵਿਭਾਗ ਵਲੋਂ ਖਿਡਾਰੀਆਂ ਲਈ ਵਧੀਆ ਖੁਰਾਕ ਅਤੇ ਖੇਡਾਂ ਲਈ ਹੋਰ ਲੋੜੀਂਦਾ ਸਾਜ਼ੋ ਸਾਮਾਨ ਖਰੀਦਣ ਲਈ 9 ਕਰੋੜ ਰੁਪਏ ਰਾਖਵਂੇ ਰੱਖੇ ਹਨ। ਅੱਜ ਇਥੇ ਪੰਜਾਬ ਸਕੂਲ ਸਰੀਰਕ ਸਿੱਖਿਆ ਵਿਕਾਸ ਫੰਡ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਐਲਾਨ ਕੀਤਾ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਰਾਜ ਸਰਕਾਰ ਖਿਡਾਰੀਆਂ ਲਈ ਆਧੁਨਿਕ ਖੇਡ ਕਿੱਟਾਂ ਅਤੇ ਖੇਡਾਂ ਦੀ ਤਿਆਰੀ ਲਈ ਹੋਰ ਸਾਜ਼ੋ ਸਾਮਾਨ ਦੀ ਵੱਡੇ ਪੱਧਰ ‘ਤੇ ਖਰੀਦ ਕਰੇਗੀ। ਸਿੱਖਿਆ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਤਾਂ ਲਿਆ ਹੈ ਤਾਂ ਜੋ ਖਿਡਾਰੀ ਸਮਾਂ ਰਹਿੰਿਦਆਂ ਹਰ ਪੱਧਰ ਦੇ ਖੇਡ ਮੁਕਾਬਲਿਆਂ ਲਈ ਪੂਰੀ ਇਕਾਗਰਤਾ ਨਾਲ ਤਿਆਰੀ ਕਰਕੇ ਵਧੀਆ ਨਤੀਜੇ ਪ੍ਰਾਪਤ ਕਰ ਸਕਣ।
ਮੰਤਰੀ ਨੇ ਦੱਸਿਆ ਕਿ ਰਾਜ ਪੱਧਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮੈਡਲ ਜੇਤੂ ਵਿਦਿਆਰਥੀਆਂ ਨੂੰ ਮਹਾਰਾਸ਼ਟਰਾ ਅਤੇ ਗੋਆ ਸਰਕਾਰ ਦੀ ਤਰਜ਼ ‘ਤੇ 25-25 ਅੰਕ ਦਿੱਤੇ ਜਾਣਗੇ ਤਾਂ ਕਿ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੀ ਅੰਕ ਪ੍ਰਤੀਸ਼ਤਾ ਵਧਾਈ ਜਾ ਸਕੇ। ਮੰਤਰੀ ਨੇ ਅੱਗੇ ਕਿਹਾ ਕਿ ਰਾਜ ਦੇ ਸਕੂਲਾਂ ਵਿਚ ਸ਼ਾਮ ਦੇ ਖੇਡ ਕੋਚਿੰਗ ਸੈਂਟਰ ਚਲਾਏ ਜਾਣਗੇ ਤਾਂ ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਣ। ਸਿੱਖਿਆ ਮੰਤਰੀ ਨੇ ਕਿਹਾ ਕਿ ਹਰ ਜ਼ਿਲੇ ਵਿਚ ਘੱਟੋ ਘੱਟ 30 ਤੋਂ 40 ਖੇਡ ਕੋਚਿੰਗ ਸੈਂਟਰ ਸ਼ੁਰੂ ਕੀਤੇ ਜਾਣਗੇ। ਇਹ ਸੈਂਟਰ ਚਲਾਉਣ ਲਈ ਸਕੂਲਾਂ ਵਿਚ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਸਕੂਲ ਦੇ ਸਮੇਂ ਤੋਂ ਦੋ ਘੰਟੇ ਦੀ ਛੋਟ ਦਿੱਤੀ ਜਾਵੇਗੀ ਤਾਂ ਜੋ ਉਹ ਇਹ ਸਮਾਂ ਬੱਚਿਆਂ ਨੂੰ ਸਕੂਲ ਸਮੇਂ ਤੋਂ ਬਾਅਦ ਕੋਚਿੰਗ ਸੈਂਟਰਾਂ ਵਿਚ ਖੇਡਾਂ ਦੀ ਸਿਖਲਾਈ ਦੇ ਸਕਣ।

ਗੱਡੀਆਂ ‘ਚ ਇੰਟਰਨੈੱਟ ਦੀ ਸਹੂਲਤ ‘ਤੇ ਜ਼ੋਰ

ਮਈ 10, 2012

ਜਲੰਧਰ, (ਉਪਕਾਰ ਸਿੰਘ ਟੈਣੀ¸ ਰੇਲਵੇ ਨੇ ਆਪਣੇ ਟੀ. ਵੀ. ਚੈਨਲ ਦੇ ਪ੍ਰਾਜੈਕਟ ਉਤੇ ਸਾਬਕਾ ਰੇਲਵੇ ਮੰਤਰੀ ਮਮਤਾ ਬੈਨਰਜੀ ਨੇ ਮੋਹਰ ਲਗਾਈ ਸੀ ਪਰ ਮਮਤਾ ਦੀ ਕੁਰਸੀ ਦੇ ਟਰੈਕ ਤੋਂ ਉਤਰਨ ਦੇ ਮਗਰੋਂ ਇਹ ਪ੍ਰਾਜੈਕਟ ਲਗਾਤਾਰ ਠੰਡੇ ਬਸਤੇ ‘ਚ ਜਾ ਰਿਹਾ ਹੈ। ਮਮਤਾ ਨੇ ਇਸ ਟੀ. ਵੀ. ਚੈਨਲ ਦੇ ਲਾਂਚ ਕਰਨ ਅਤੇ ਇਸ ਨੂੰ ਯਾਤਰਾ ਦੌਰਾਨ ਗੱਡੀਆਂ ‘ਚ ਮੁਹੱਈਆ ਕਰਵਾਉਣ ‘ਤੇ ਜ਼ੋਰ ਦਿੱਤਾ ਸੀ ਪਰ ਉਨ੍ਹਾਂ ਮਗਰੋਂ ਆਏ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਹੀ ਇਸ ਪ੍ਰਾਜੈਕਟ ‘ਚ ਗੰਭੀਰਤਾ ਘੱਟ ਕਰ ਦਿੱਤੀ ਸੀ ਜਿਸ ਦੇ ਬਾਅਦ ਹੁਣ ਇਹ ਪ੍ਰਾਜੈਕਟ ਲਗਭਗ ਖਤਮ ਹੋਣ ਦੇ ਕੰਢੇ ‘ਤੇ ਹੈ।
ਜਾਣਕਾਰੀ ਅਨੁਸਾਰ ਰੇਲਵੇ ਦਾ ਇਸ ਸਮੇਂ ਪੂਰਾ ਧਿਆਨ ਟੀ. ਵੀ. ਚੈਨਲ ਤੋਂ ਹਟ ਕੇ ਗੱਡੀਆਂ ‘ਚ ਇੰਟਰਨੈੱਟ ਮੁਹੱਈਆ ਕਰਵਾਉਣ ‘ਤੇ ਹੈ। ਇਸ ਲਈ ਅੱਜ ਕੱਲ ਵੱਡੇ ਪੱਧਰ ‘ਤੇ ਕੰਮ ਚੱਲ ਰਿਹਾ ਹੈ। ਰੇਲਵੇ ਇਸ ਪ੍ਰਾਜੈਕਟ ਲਈ ਅੱਜ ਹਾਵੜਾ ਰਾਜਧਾਨੀ ‘ਚ ਟਰਾਇਲ ਵੀ ਕਰ ਰਿਹਾ ਹੈ। ਤਿੰਨ ਕੋਚਾਂ ਵਿਚ ਇਸ ਸਹੂਲਤ ਲਈ ਲਗਭਗ 6.30 ਕਰੋੜ ਰੁਪਏ ਖਰਚ ਹੋ ਰਹੇ ਹਨ।
ਦੇਸ਼ ਭਰ ‘ਚ ਮੁੱਖ ਗੱਡੀਆਂ ‘ਚ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਪਬਲਿਕ ਪ੍ਰਾਈਵੇਟ ਪਾਰਟਰਨਰਸ਼ਿਪ ਦੇ ਤਹਿਤ ਕੰਮ ਹੋ ਰਿਹਾ ਹੈ ਅਤੇ ਰੇਲਵੇ ਇਸ ਵਿਚ 25 ਕਰੋੜ ਰੁਪਏ ਨਿਵੇਸ਼ ਕਰ ਰਿਹਾ ਹੈ। ਜਾਣਕਾਰ ਤਾਂ ਇਹ ਵੀ ਕਹਿ ਰਹੇ ਹਨ ਕਿ ਇਸ ਪ੍ਰਾਜਕੈਟ ਦੇ ਲਈ ਕਰੋੜਾਂ ਰੁਪਏ ਦੀ ਜ਼ਰੂਰਤ ਅਤੇ ਫੰਡ ਦੀ ਕਮੀ ਨੇ ਹੀ ਟੈਲੀਵਿਜ਼ਨ ਚੈਨਲ ਦੇ ਪ੍ਰਾਜੈਕਟ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਹੈ। ਜਦਕਿ ਸੈਮ ਪਿਤੋਰਦਾ ਦੀ ਪ੍ਰਧਾਨਗੀ ਵਾਲੀ ਸੂਚਨਾ ਤੇ ਸੰਚਾਰ ਤਕਨੀਕ ਮਾਹਿਰ ਕਮੇਟੀ ਨੇ ਵੀ ਸਾਲ 2010 ‘ਚ ਟੀ.ਵੀ. ਚੈਨਲ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਸੀ। ਕਮੇਟੀ ਦਾ ਦਾਅਵਾ ਸੀ ਕਿ ਇਸ ਚੈਨਲ ਦੇ ਰਾਹੀਂ ਸੀਟ ਦੀ ਉਪਲਬਧਤਾ, ਗੱਡੀਆਂ ਦੀ ਜਾਣਕਾਰੀ ਅਤੇ ਦੇਰੀ ਨਾਲ ਚਲ ਰਹੀਆਂ ਗੱਡੀਆਂ ਸਮੇਤ ਹਰ ਪ੍ਰਕਾਰ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਸੈਮ ਪਿਤੋਰਦਾ ਕਮੇਟੀ ਨੇ ਇਸ ਮਾਮਲੇ ‘ਚ 18 ਮਹੀਨੇ ਤੱਕ ਇਸ ਲਈ ਇਕ ਰਿਪੋਰਟ ਵੀ ਤਿਆਰ ਕੀਤੀ ਜੋ ਸੰਭਵ ਹੈ ਕਿ ਕਿਸੇ ਰੱਦੀ ਵਾਲੀ ਟੋਕਰੀ ਦਾ ਹਿੱਸਾ ਬਣ ਰਹੀ ਹੈ।

ਫਾਂਸੀ ਦੀ ਸਜ਼ਾ ਸਬੰਧੀ ਕਾਨੂੰਨਾਂ ʼਤੇ ਪੁਨਰ ਵਿਚਾਰ ਨਹੀਂ – ਚਿਦੰਬਰਮ

ਮਈ 10, 2012

ਐਨ. ਡੀ. ਏ. ਸਰਕਾਰ ਵੇਲੇ ਰਹਿਮ ਦੀ ਇਕ ਵੀ ਅਪੀਲ ʼਤੇ ਨਹੀਂ ਲਿਆ ਗਿਆ ਫ਼ੈਸਲਾ
ਨਵੀਂ ਦਿੱਲੀ, 10 ਮਈ – ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਸਪੱਸ਼ਟ ਕੀਤਾ ਹੈ ਕਿ ਫਾਂਸੀ ਦੀ ਸਜ਼ਾ ਬਾਰੇ ਕਾਨੂੰਨਾਂ ਦੀ ਸਮੀਖਿਆ ਸਬੰਧੀ ਕੋਈ ਯੋਜਨਾ ਨਹੀਂ ਹੈ। ਰਾਜ ਸਭਾ ਵਿਚ ਸਵਾਲਾਂ ਦਾ ਜਵਾਬ ਦਿੰਦਿਆਂ ਚਿਦੰਬਰਮ ਨੇ ਕਿਹਾ ਕਿ ਮੌਤ ਦੀ ਸਜ਼ਾ ਦੇ ਮੁੱਦੇ ‘ਤੇ ਵੱਖ-ਵੱਖ ਵਿਚਾਰ ਹਨ। ਕੁਝ ਦੇਸ਼ਾਂ ਨੇ ਇਸ ਨੂੰ ਪੂਰੀ ਤਰਾਂ ਖਤਮ ਕਰ ਦਿੱਤਾ ਹੈ, ਜਦ ਕਿ ਕੁਝ ਹੋਰ ਦੇਸ਼ਾਂ ਨੇ ਮੌਤ ਦੀ ਸਜ਼ਾ ਨੂੰ ਕੁਝ ਮਾਮਲਿਆਂ ਤੱਕ ਸੀਮਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਅੱਤ ਗੰਭੀਰ ਮਾਮਲਿਆਂ ਵਿਚ ਹੀ ਫਾਂਸੀ ਦਿੱਤੀ ਜਾਂਦੀ ਹੈ। ਗ੍ਰਹਿ ਮੰਤਰੀ ਨੇ ਹੋਰ ਕਿਹਾ ਕਿ ਕਿਸੇ ਵੀ ਕਮਿਸ਼ਨ ਨੇ ਮੌਤ ਦੀ ਸਜ਼ਾ ਖਤਮ ਕਰਨ ਦੀ ਵਕਾਲਤ ਨਹੀਂ ਕੀਤੀ। ਚਿਦੰਬਰਮ ਨੇ ਰਹਿਮ ਦੀਆਂ ਅਪੀਲਾਂ ਬਾਰੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਮੇਰੇ ਕਾਰਜਕਾਲ ਦੌਰਾਨ ਰਾਸ਼ਟਰਪਤੀ ਨੇ ਰਹਿਮ ਦੀਆਂ 16 ਅਪੀਲਾਂ ਉੱਪਰ ਫ਼ੈਸਲਾ ਲਿਆ ਹੈ, ਜਦ ਕਿ ਐਨ. ਡੀ. ਏ. ਦੇ ਰਾਜ ਵੇਲੇ ਜਦੋਂ ਐਲ. ਕੇ. ਅਡਵਾਨੀ ਗ੍ਰਹਿ ਮੰਤਰੀ ਸਨ ਤਾਂ ਇਕ ਵੀ ਰਹਿਮ ਦੀ ਅਪੀਲ ‘ਤੇ ਫੈਸਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ੍ਰੀ ਅਡਵਾਨੀ ਨੇ ਆਪਣੇ ਗ੍ਰਹਿ ਮੰਤਰੀ ਵਜੋਂ 6 ਸਾਲ ਦੇ ਕਾਰਜਕਾਲ ਦੌਰਾਨ ਰਹਿਮ ਦੀਆਂ ਅਪੀਲਾਂ ਦੇ 14 ਮਾਮਲੇ ਰਾਸ਼ਟਰਪਤੀ ਕੋਲ ਭੇਜੇ ਸਨ ਪਰ ਇਨ੍ਹਾਂ ਵਿਚੋਂ ਇਕ ਬਾਰੇ ਵੀ ਫੈਸਲਾ ਨਹੀਂ ਲਿਆ ਜਾ ਸਕਿਆ। ਚਿਦੰਬਰਮ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਡਵਾਨੀ ਤੋਂ ਬਾਅਦ ਗ੍ਰਹਿ ਮੰਤਰੀ ਹੁੰਦਿਆਂ ਸ਼ਿਵ ਰਾਜ ਪਾਟਿਲ ਨੇ ਰਹਿਮ ਦੀਆਂ ਅਪੀਲਾਂ ਦੇ 14 ਪਹਿਲੇ ਤੇ 14 ਹੋਰ ਮਾਮਲੇ ਰਾਸ਼ਟਰਪਤੀ ਨੂੰ ਭੇਜੇ ਸਨ। ਇਨ੍ਹਾਂ 28 ਅਪੀਲਾਂ ਵਿਚੋਂ ਉਸ ਵੇਲੇ ਦੇ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਨੇ 2 ਮਾਮਲਿਆਂ ‘ਚ ਫੈਸਲਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਮੇਰਾ ਸਬੰਧ ਹੈ ਮੈਂ ਰਹਿੰਦੇ 26 ਤੇ 5 ਹੋਰ ਮਾਮਲੇ ਰਾਸ਼ਟਰਪਤੀ ਕੋਲ ਭੇਜੇ ਸਨ। ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਸਾਢੇ ਤਿੰਨ ਸਾਲ ਦੇ ਸਮੇਂ ਦੌਰਾਨ ਇਨ੍ਹਾਂ 31 ਮਾਮਲਿਆਂ ਵਿਚੋਂ 16 ਬਾਰੇ ਆਪਣਾ ਫ਼ੈਸਲਾ ਦਿੱਤਾ ਹੈ। ਗ੍ਰਹਿ ਮੰਤਰੀ ਨੇ ਬੰਧਕਾਂ ਨੂੰ ਰਿਹਾਅ ਕਰਵਾਉਣ ਲਈ ਵਿਚੋਲਿਆਂ ਦੀ ਮਦਦ ਲੈਣ ਦੇ ਢੰਗ-ਤਰੀਕੇ ਨੂੰ ਜਾਇਜ਼ ਠਹਿਰਾਇਆ।

ਮਈ 10, 2012

10 ਟੋਰਾਂਟੋ, (ਹੀਰਾ ਰੰਧਾਵਾ) – ਪਿਛਲੇ ਲੰਬੇ ਸਮੇਂ ਤੋਂ ਯੂਥ ਅਕਾਲੀ ਦਲ ਕੈਨੇਡਾ ਦੀ ਪ੍ਰਧਾਨਗੀ ਨੂੰ ਲੈ ਕੇ ਚੱਲਿਆ ਆ ਰਿਹਾ ਵਿਵਾਦ ਉਸ ਵੇਲੇ ਖ਼ਤਮ ਹੋ ਗਿਆ ਜਦ ਬੀਤੇ ਦਿਨ ਅਕਾਲੀ ਦਲ ਕੈਨੇਡਾ ਦੀ ਮੀਟਿੰਗ ਵਿੱਚ ਯੂਥ ਅਹੁਦੇਦਾਰਾਂ ਬਿੱਟੂ ਸਹੋਤਾ, ਬਿਕਰਮ ਸਿੰਘ ਅੱਲਾਬਖ਼ਸ਼, ਜਸਪਾਲ ਮਾਨ, ਦਲਜੀਤ ਮਾਂਗਟ ਆਦਿ ਨੇ ਆਪਣੀਆਂ ਸੇਵਾਵਾਂ ਪਾਰਟੀ ਪ੍ਰਧਾਨ ਸ੍ਰਥ ਬੇਅੰਤ ਸਿੰਘ ਧਾਲੀਵਾਲ ਨੂੰ ਸੌਂਪ ਦਿੱਤੀਆਂ। ਪਾਰਟੀ ਪ੍ਰਤੀ ਵਫ਼ਦਾਰੀ ਪ੍ਰਗਟ ਕਰਦਿਆਂ ਸਾਰੇ ਯੂਥ ਆਗੂਆਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਜਿਸ ਨੂੰ ਪ੍ਰਧਾਨ ਬਣਾਵੇਗੀ ਉਹ ਸਭ ਨੂੰ ਮਨਜੂਰ ਹੋਵੇਗਾ ਅਤੇ ਅਸੀਂ ਪਾਰਟੀ ਦੀ ਮਜਬੂਤੀ ਵਾਸਤੇ ਦਿਨ ਰਾਤ ਇੱਕ ਕਰਾਂਗੇ। ਇਸ ਮੀਟਿੰਗ ਵਿੱਚ ਅਕਾਲੀ ਦਲ ਪ੍ਰਧਾਨ ਵੱਲੋਂ ਐਲਾਨ ਕੀਤਾ ਗਿਆ ਕਿ ਆਉਂਦੇ ਦਿਨਾਂ ਵਿੱਚ ਯੂਥ ਅਕਾਲੀ ਦਲ ਕੈਨੇਡਾ ਤੇ ਹੋਰ ਅਹੁਦੇਦਾਰਾਂ ਦਾ ਐਲਾਨ ਪਾਰਟੀ ਪ੍ਰਧਾਨ ਸ੍ਰਥ ਸੁਖਬੀਰ ਸਿੰਘ ਬਾਦਲ ਅਤੇ ਸ੍ਰਥ ਬਿਕ੍ਰਮਜੀਤ ਸਿੰਘ ਮਜੀਠੀਆ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਕਰ ਦਿੱਤਾ ਜਾਵੇਗਾ। ਉਦੋਂ ਤੱਕ ਯੂਥ ਅਕਾਲੀ ਦਲ ਕੈਨੇਡਾ ਦਾ ਕੋਈ ਪ੍ਰਧਾਨ ਨਹੀਂ ਹੋਵੇਗਾ। ਸ੍ਰਥ ਬਚਿੱਤਰ ਸਿੰਘ ਘੋਲੀਆ ਨੇ ਕਿਹਾ ਕਿ ਪਾਰਟੀ ਵਾਸਤੇ ਕੰਮ ਕਰਨ ਵਾਲੇ ਹਰ ਬੰਦੇ ਨੂੰ ਮਾਣ-ਸਨਮਾਨ ਮਿਲੇਗਾ। ਸ੍ਰਥ ਜੋਗਿੰਦਰ ਸਿੰਘ ਸ਼ਾਹੀ ਨੇ ਸਾਰੇ ਯੂਥ ਆਗੂਆਂ ਦਾ ਧੰਨਵਾਦ ਕੀਤਾ ਜਿਹੜੇ ਏਕਤਾ ਦਾ ਸਬੂਤ ਦਿੰਦਿਆਂ ਇੱਕ ਮੰਚ ‘ਤੇ ਇਕੱਤਰ ਹੋਏ। ਇਸ ਮੌਕੇ ਉਕਤ ਆਗੂਆਂ ਤੋਂ ਬਿਨਾਂ ਬੇਅੰਤ ਸਿੰਘ ਧਾਲੀਵਾਲ (ਪ੍ਰਧਾਨ), ਬਚਿੱਤਰ ਸਿੰਘ ਘੋਲੀਆ (ਸੀਨੀਅਰ ਮੀਤ ਪ੍ਰਧਾਨ), ਜੋਗਿੰਦਰ ਸਿੰਘ ਸ਼ਾਹੀ (ਜਨਰਲ ਸਕੱਤਰ) ਬਿੱਟੂ ਸਹੋਤਾ, ਬਿਕਰਮ ਸਿੰਘ ਅੱਲਾਬਖ਼ਸ਼, ਜਸਪਾਲ ਮਾਨ, ਦਲਜੀਤ ਮਾਂਗਟ, ਬਿੱਲਾ ਵਿਰਕ (ਪ੍ਰਧਾਨ ਭਾਜਪਾ), ਰਵਿੰਦਰ ਵਿਰਕ, ਦਲਬੀਰ ਸਿੰਘ ਕਥੂਰੀਆ (ਐਨਡੀਪੀ) ਆਦਿ ਹਾਜ਼ਰ ਸਨ।

ਗੋਰਿਆਂ ਦਾ ਸ਼ਹਿਰ ਟੋਰਾਂਟੋ ਕੇਸਰੀ ਰੰਗ ਵਿੱਚ ਰੰਗਿਆ ਗਿਆ

ਮਈ 10, 2012

10 ਟੋਰਾਂਟੋ(ਡਾ ਹੀਰਾ ਰੰਧਾਵਾ)-ਬੀਤੇ ਦਿਨ ਟੋਰਾਂਟੋ ਸ਼ਹਿਰ ਦਾ ਦਿਲ ਨੈਥਾਨ ਸਕੁਏਅਰ ਉਸ ਵੇਲੇ ਕੇਸਰੀ ਰੰਗ ਵਿੱਚ ਰੰਗਿਆ ਗਿਆ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਅਤੇ ਸਮਰੱਥਕ 313ਵੇਂ ਖਾਲਸਾ ਦਿਵਸ ਨੂੰ ਮਨਾਉਣ ਲਈ ਬਾਅਦ ਦੁਪਾਹਿਰ ਐਗਜ਼ੀਬਿਸ਼ਨ ਪੈਲੇਸ ਤੋਂ ਮਾਰਚ ਕਰਦੇ ਹੋਏ ਇੱਕ ਜਲੂਸ ਦੀ ਸ਼ਕਲ ਵਿੱਚ ਉਥੇ ਪਹੁੰਚੇ। ਦਸਮ ਸਿੱਖ ਗੁਰੂ ਵੱਲੋਂ ਸਾਜੇ ਖਾਲਸਾ ਦਿਵਸ ਨੂੰ ਟੋਰਾਂਟੋ ਵਿੱਚ 1986 ਤੋਂ ਨਗਰ ਕੀਰਤਨ ਕੱਢ ਕੇ ਮਨਾਇਆ ਜਾ ਰਿਹਾ ਹੈ। ਮਹਾਂਨਗਰ ਟੋਰਾਂਟੋ ਅਤੇ ਨੇੜੇ ਤੇੜੇ ਦੇ ਇਲਾਕੇ ਦੀਆਂ ਸੰਗਤਾਂ ਤੋਂ ਬਿਨਾਂ ਇਸ ਖਾਲਸਾ ਪਰੇਡ ਵਿੱਚ ਮਾਂਟਰੀਅਲ, ਵਿੰਡਸਰ, ਅਤੇ ਯੂਐਏ ਤੋਂ ਵੀ ਸੰਗਤਾਂ ਸ਼ਾਮਿਲ ਹੋਈਆਂ। ਉਨਟੈਰੀਓ ਸਿੱਖ ਤੇ ਗੁਰਦੁਆਰਾ ਕੌਂਸਲ ਵੱਲੋਂ ਆਯੋਜਿਤ ਕੀਤੇ ਜਾਂਦੇ ਇਸ ਨਗਰ ਕੀਰਤਨ ਵਿੱਚ ਲੱਖ ਦੇ ਕਰੀਬ ਗਿਣਤੀ ਵਿੱਚ ਇਕੱਤਰ ਹੋਈਆਂ ਸੰਗਤਾਂ ਦੇ ਇਕੱਠ ਨੂੰ ਕੈਨੇਡਾ ਦੀ ਮੁੱਖ ਰਾਜਨੀਤਕ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਸੰਬੋਧਨ ਕੀਤਾ ਗਿਆ ਜੋ ਸਾਰਾ ਸਾਲ ਬਹੁਗਿਣਤੀ ਸਿੱਖ ਇਕੱਠ ਨੂੰ ਸੰਬੋਧਨ ਕਰਨ ਲਈ ਇਸ ਨਗਰ ਕੀਰਤਨ ਨੂੰ ਉਡੀਕਦੇ ਰਹਿੰਦੇ ਹਨ। ਚੋਣਾਂ ਵਿੱਚ ਆਪਣੀ ਪਾਰਟੀ ਦੀ ਜਿੱਤ ਦੀ ਗੁਹਾਰ ਸਿੱਖ ਸੰਗਤ ਨੂੰ ਇਸ ਇਕੱਠ ਵਿੱਚ ਹਰ ਕੋਈ ਲਗਾਉਂਦਾ ਹੈ। ਪਿਛਲੇ ਸਾਲ ਚੋਣਾਂ ਤੋਂ ਪਹਿਲਾਂ ਹੋਇਆ ਨਗਰ ਕੀਰਤਨ ਇਸ ਦੀ ਮਿਸਾਲ ਹੈ। ਇਸ ਸਾਲ ਉਨਟੈਰੀਓ ਸੂਬੇ ਦੇ ਪ੍ਰੀਮੀਅਰ (ਮੁੱਖ ਮੰਤਰੀ) ਡਾਲਟਨ ਮਗੁਇੰਟੀ ਮੁੱਖ ਬੁਲਾਰੇ ਸਨ ਜਦ ਕਿ ਵਿਰੋਧੀ ਧਿਰ ਦੀ ਨੇਤਾ ਐਨਡੀਪੀ ਦੀ ਐਂਡਰੀਆ ਹਾਰਵੈਥ ਦੇ ਭਾਸ਼ਨ ਦਾ ਸਭ ਤੋਂ ਵੱਧ ਜੈਕਾਰਿਆਂ ਨਾਲ ਸਵਾਗਤ ਹੋਇਆ ਕਿਉਂਕਿ ਐਨਡੀਪੀ ਕੈਨੇਡਾ ਦੀ ਵਾਹਿਦ ਪਾਰਟੀ ਹੈ ਜਿਸ ਨੇ ਸਿੱਖ ਮਸਲੇ ਕੌਮੀ ਪੱਧਰ ‘ਤੇ ਉਠਾਏ ਹਨ। ਪ੍ਰੋਗਰੈਸਿਵ ਕੰਸਰਵੇਟਿਵ ਲੀਡਰ ਟਿਮ ਹੂਡੈਕ ਨੇ ਵੀ ਸੰਬੋਧਨ ਕੀਤਾ। ਫ਼ੈਡਰਲ ਨੇਤਾਵਾਂ ਵਿੱਚ ਐਨਡੀਪੀ ਦੇ ਲੀਡਰ ਥੋਮਸ ਮੁਕਲੇਅਰ ਸਮੇਤ ਖ਼ੇਡ ਮੰਤਰੀ ਬਲਜੀਤ ਗੋਸਲ ਆਦਿ ਸ਼ਾਮਿਲ ਹੋਏ। ਥੋਮਸ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਪੰਜ ਕਕਾਰਾਂ ਵਾਲ ਮੋਸ਼ਨ ਲਿਆਉਣ ‘ਤੇ ਐਨਡੀਪੀ ਨੂੰ ਮਾਣ ਹੈ। ਉਹਨਾਂ ਪਾਰਟੀ ਦੇ ਸਵਰਗਵਾਸੀ ਨੇਤਾ ਜੈਕਲੇਅਟਨ ਦੇ ਸਿੱਖਾਂ ਨਾਲ ਸੰਬੰਧਾਂ ਦੇ ਵਿਸ਼ੇਸ਼ ਸੰਬੰਧਾਂ ਦੀ ਗੱਲ ਕੀਤੀ ਜਿਸ ਨੂੰ ਕਾਇਮ ਰੱਖਣ ਦਾ ਵਾਅਦਾ ਉਹਨਾਂ ਕੀਤਾ। ਬਰੈਂਪਟਨ ਦੀ ਮੇਅਰ ਸੂਜ਼ਨ ਫ਼ੈਨਲ ਨੇ ਬਰੈਂਪਟਨ ਨੂੰ ਟਾਊਨ ਆਫ਼ ਖ਼ਾਲਸਾ ਆਖਦਿਆਂ ਕਿਹਾ ਕਿ ਬਰੈਂਪਟਨ ਕਬੱਡੀ, ਕ੍ਰਿਕਟ ਅਤੇ ਫ਼ੀਲਡ ਹਾਕੀ ਦੇ ਸਟੇਡੀਅਮ ਬਣਾਏ ਜਾ ਰਹੇ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਟੋਰਾਂਟੋ ਅਤੇ ਮਿਸੀਸਆਗਾ ਦੇ ਮੇਅਰ ਇਸ ਸਾਲ ਦੇ ਨਗਰ ਕੀਰਤਨ ਵਿੱਚ ਹਾਜ਼ਰ ਨਹੀਂ ਹੋਏ। ਨਗਰ ਕੀਰਤਨ ਦੀ ਸਮਾਪਤੀ ਮੌਕੇ ਦੇ ਮੁੱਖ ਬੁਲਾਰੇ ਗੋਰੇ ਸਿੰਘ ਸੱਜੇ ਹਰਿਨਾਮ ਸਿੰਘ ਖਾਲਸਾ ਸਨ ਜਿੰਨਾਂ ਨੇ ਖਾਲਸੇ ਦੀ ਪ੍ਰੀਭਾਸ਼ਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ।

ਮਾਵਾਂ ਦੀ ਸਿਹਤ ਪੱਖੋਂ ਭਾਰਤ 76ਵੇਂ ਸਥਾਨ ’ਤੇ

ਮਈ 10, 2012

ਨਵੀਂ ਦਿੱਲੀ, 10 ਮਈ (ਉਪਕਾਰ ਸਿੰਘ ਟੈਣੀ)- ਅੱਜ ਵਿਸ਼ਵ ਭਰ ਵਿੱਚ ਮਾਂ ਦਿਵਸ ਮਨਾਇਆ ਗਿਆ। ਇਸ ਮੌਕੇ ਮਾਵਾਂ ਦੀ ਸਿਹਤ ਤੇ ਬਿਹਤਰੀ ਨੂੰ ਲੈ ਕੇ ਜਾਰੀ ਕੀਤੀ ਗਈ 80 ‘ਘੱਟ ਵਿਕਸਿਤ’ ਮੁਲਕਾਂ ਬਾਰੇ ਰਿਪੋਰਟ ’ਚ ਭਾਰਤ 76ਵੇਂ ਸਥਾਨ ’ਤੇ ਹੈ। ਹੋਰ ਤਾਂ ਹੋਰ ਇਹ ਕਈ ਅਫਰੀਕੀ ਗਰੀਬ ਮੁਲਕਾਂ ਨਾਲੋਂ ਵੀ ਮਾਵਾਂ ਦੀ ਸਿਹਤ ਸੰਭਾਲ ’ਚ ਪਿੱਛੇ ਹੈ।
ਬੱਚਿਆਂ ਦੇ ਹੱਕਾਂ ਬਾਰੇ ਇੱਕ ਕੌਮਾਂਤਰੀ ਐਨ.ਜੀ.ਓ. ‘ਸੇਵ ਦਿ ਚਿਲਡਰਨ’ ਵੱਲੋਂ ਵਿਸ਼ਵ ਭਰ ਦੀਆਂ ਮਾਵਾਂ ਦੀ ਸਥਿਤੀ ਬਾਰੇ 2012 ਦੀ ਜਾਰੀ ਕੀਤੀ ਰਿਪੋਰਟ ’ਚ ਕਿਹਾ ਹੈ ਕਿ ਭਾਰਤ ਪਿਛਲੇ ਸਾਲ ਨਾਲੋਂ ਇੱਕ ਨੰਬਰ ਹੋਰ ਖਿਸਕ ਕੇ 75ਵੇਂ ਤੋਂ 76ਵੇਂ ਸਥਾਨ ’ਤੇ ਆ ਗਿਆ ਹੈ।
ਵਿਸ਼ਵ ’ਚ ਮਾਵਾਂ ਜਾਂ ਔਰਤਾਂ ਦਾ ਜਿਉਣਾ ਕਿੰਨਾ ਕੁ ਚੰਗਾ ਤੇ ਉਚ ਪਾਏ ਦਾ ਹੈ, ਨੂੰ ਆਧਾਰ ਬਣਾ ਕੇ ਭਾਰਤ ’ਚ ਸਥਿਤੀ ਇਹ ਹੈ ਕਿ 140 ਔਰਤਾਂ ਵਿੱਚੋਂ ਇੱਕ ਦੇ ਬੱਚੇ ਨੂੰ ਜਨਮ ਦੇਣ ਦੌਰਾਨ ਮੌਤ ਦੇ ਮੂੰਹ ਜਾ ਪੈਣ ਦਾ ਖ਼ਤਰਾ ਹੁੰਦਾ ਹੈ। ਨਾਲ ਲੱਗਦੇ ਮੁਲਕਾਂ ਚੀਨ ਤੇ ਸ੍ਰੀਲੰਕਾ ਨਾਲੋਂ ਇਹ ਦਰ ਕਿਤੇ ਜ਼ਿਆਦਾ ਹੈ। ਚੀਨ ’ਚ 1500 ਔਰਤਾਂ ਪਿੱਛੇ ਇੱਕ ਔਰਤ ਦੇ ਪ੍ਰਸੂਤ ਦੌਰਾਨ ਮਰਨ ਦਾ ਖ਼ਤਰਾ ਹੈ ਜਦਕਿ ਸ੍ਰੀਲੰਕਾ ’ਚ ਇਹ 1100 ਤੇ ਮਿਆਂਮਾਰ ’ਚ 180 ਹੈ।
ਅਧਿਐਨ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਭਾਰਤ ’ਚ ਅੱਧੀਆਂ ਤੋਂ ਘੱਟ ਔਰਤਾਂ (49 ਫੀਸਦੀ), ਕਿਸੇ ਨਾ ਕਿਸੇ ਤਰ੍ਹਾਂ ਦੇ ਆਧੁਨਿਕ ਗਰਭ ਰੋਕੂ ਸਾਧਨ ਵਰਤਦੀਆਂ ਹਨ ਤੇ ਕੇਵਲ 53 ਫੀਸਦੀ ਪ੍ਰਸੂਤ ਹੀ ਸਿਖਲਾਈਯਾਫਤਾ ਸਿਹਤ ਵਰਕਰਾਂ ਰਾਹੀਂ ਹੁੰਦੇ ਹਨ। ਇਸ ਪੱਖੋਂ ਭਾਰਤ ਦੂਜੀ ਸ਼੍ਰੇਣੀ ਦੇ ਮੁਲਕਾਂ ’ਚ ਹੇਠਲੇ ਪਾਸਿਓਂ ਪੰਜਵੇਂ ਨੰਬਰ ’ਤੇ ਹੈ। ਭਾਰਤ ’ਚ ਪੰਜ ਸਾਲ ਤੋਂ ਘੱਟ ਉਮਰ ਵਰਗ ਦੇ 43 ਫੀਸਦੀ ਬੱਚੇ ਵਾਜਬ ਤੋਂ ਘੱਟ ਭਾਰ ਵਾਲੇ ਹੁੰਦੇ ਹਨ ਤੇ ਦੂਜੀ ਸ਼੍ਰੇਣੀ ਦੇ ਮੁਲਕਾਂ ’ਚ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਪੱਖੋਂ ਭਾਰਤ ਨੰਬਰ ਇੱਕ ’ਤੇ ਹੈ।
’ਸੇਵ ਦਿ ਚਿਡਰਨ ਇੰਡੀਆ’ ਦੇ ਸੀੳਈੳਓੳ ਥਾਮਸ ਚੈਂਡੀ ਨੇ ਕਿਹਾ ਕਿ ਭਾਰਤ ਵੱਲੋਂ ਕੀਤੇ ਜਾ ਰਹੇ ਵੱਡੇ ਪੱਧਰ ਦੇ ਉਪਰਾਲਿਆਂ ਦਾ ਲਾਭ ਹਾਲੇ ਸਬੰਧਤ ਲੋਕਾਂ ਤਕ ਨਹੀਂ ਪੁੱਜ ਰਿਹਾ।
ਲਗਪਗ ਅੱਧੇ ਬੱਚਿਆਂ ਦਾ ਜਨਮ ਸਿਖਲਾਈਯਾਫਤਾ ਸਿਹਤ ਵਰਕਰਾਂ ਹੱਥੋਂ ਨਾ ਹੋਣ ਕਾਰਨ ਮਾਂ ਦੀ ਸਿਹਤ ’ਤੇ ਸਿੱਧਾ ਅਸਰ ਪੈਂਦਾ ਹੈ ਤੇ ਇਸ ਨਾਲ ਬੱਚੇ ਦੀ ਸਿਹਤ ਵੀ ਪ੍ਰਭਾਵਤ ਹੁੰਦੀ ਹੈ।
ਔਰਤਾਂ ਦੀ ਸਿੱਖਿਆ ਪੱਖੋਂ ਸਥਿਤੀ ਵੀ ਭਾਰਤ ’ਚ ਬਹੁਤੀ ਆਸਭਰੀ ਨਹੀਂ ਹੈ। ਦੇਸ਼ ’ਚ ਔਰਤਾਂ ਦੀ ਰਸਮੀ ਪੜ੍ਹਾਈ ਦੀ ਔਰਤ ਕੇਵਲ 10 ਸਾਲ ਹੈ, ਜੋ ਚੀਨ ਤੇ ਸ੍ਰੀਲੰਕਾ (12 ਸਾਲ) ਨਾਲੋਂ ਵੀ ਘੱਟ ਹੈ। ਚੈਂਡੀ ਅਨੁਸਾਰ ਇਸੇ ਕਰਕੇ ਭਾਰਤ ਨੂੰ ਦੂਜੀ ਸ਼੍ਰੇਣੀ ਦੇ ਹੇਠਲੇ ਦਸ ਮੁਲਕਾਂ ’ਚ ਥਾਂ ਮਿਲੀ ਹੈ।
ਏਸ਼ੀਆ ’ਚ ਬੰਗਲਾਦੇਸ਼ ਤੇ ਨੇਪਾਲ ਨਵਜੰਮਿਆਂ ਤੇ ਸਾਲ ਦੋ ਸਾਲ ਤਕ ਬੱਚਿਆਂ ਦੀ ਖੁਰਾਕ ਪੱਖੋਂ ਚੰਗੇ ਕਰਾਰ ਦਿੱਤੇ ਗਏ ਹਨ। ਅਫਗਾਨਿਸਤਾਨ ਤੇ ਭਾਰਤ ’ਠੀਕ ਠਾਕ’ ਤੇ ਪਾਕਿਸਤਾਨ ਤੇ ਵੀਅਤਨਾਮ ’ਮਾੜੇ’ ਮੁਲਕਾਂ ’ਚ ਸ਼ੁਮਾਰ ਕੀਤੇ ਹੋਏ ਹਨ।
’ਸੇਵ ਦਿ ਚਿਲਡਰਨ’ ਦੀ ਪਾਲਿਸੀ ਤੇ ਐਡਵੋਕੇਸੀ ਡਾਇਰੈਕਟਰ ਸ਼ਿਰੀਨ ਵਕੀਲ ਮਿੱਲਰ ਅਨੁਸਾਰ ਭਾਰਤ ’ਚ ਕੇਵਲ 46 ਫੀਸਦੀ ਨਵਜੰਮੇ ਬਾਲ ਹੀ ਛੇ ਮਹੀਨੇ ਆਪਣੀ ਮਾਂ ਦਾ ਦੁੱਧ ਪੀਂਦੇ ਹਨ। ਆਲਮੀ ਪੱਧਰ ’ਤੇ ਮਾਂ ਦਾ ਦੁੱਧ ਸਾਲ ’ਚ 10 ਲੱਖ ਜਾਨਾਂ ਬਚਾ ਸਕਦਾ ਹੈ।
ਦੱਖਣੀ ਏਸ਼ੀਆ ’ਚ ਸ੍ਰੀਲੰਕਾ ਘੱਟ ਵਿਕਸਤ ਮੁਲਕਾਂ ’ਚ 42ਵੇਂ ਸਥਾਨ ’ਤੇ ਹੈ ਤੇ ਮਾਂ ਤੇ ਬੱਚੇ ਦੀ ਸਿਹਤ ਦੇ ਮਾਪਦੰਡਾਂ ਪੱਖੋਂ ਚੰਗੀ ਮਿਸਾਲ ਹੈ। ਮਿੱਲਰ ਅਨੁਸਾਰ ਭਾਰਤ ਨੂੰ ਸ੍ਰੀਲੰਕਾ ਤੋਂ ਸਬਕ ਲੈ ਕੇ ਆਪਣੇ ਜਨਤਕ ਸਿਹਤ ਪ੍ਰਬੰਧ ਨੂੰ ਸੁਧਾਰਨਾ ਚਾਹੀਦਾ ਹੈ। ਆਰਥਿਕ ਪੱਖੋਂ ਭਾਰਤ ਦੇ ਬਰਾਬਰ ਭਿੜ ਰਿਹਾ ਚੀਨ 14ਵੇਂ ਸਥਾਨ ’ਤੇ ਹੈ, ਜੋ ਪਿਛਲੇ ਸਾਲ 18ਵੇਂ ਸਥਾਨ ’ਤੇ ਸੀ। ਰਿਪੋਰਟ ਅਨੁਸਾਰ ਪਹਿਲਾਂ ਮਾਵਾਂ ਲਈ ਸਭ ਤੋਂ ਮਾੜੀ ਥਾਂ ਅਫਗਾਨਿਸਤਾਨ ਸੀ, ਪਰ ਹੁਣ ਨਾਇਜਰ ਹੈ, ਜਦਕਿ ਦੁਨੀਆਂ ਦੇ 165 ਮੁਲਕਾਂ ’ਚੋਂ ਨਾਰਵੇ ਮਾਵਾਂ ਲਈ ਹਾਲੇ ਵੀ ਚੰਗਾ ਤੇ ਅਵੱਲਤਰੀਨ ਮੁਲਕ ਹੈ।

ਪਾਰਲੀਮੈਂਟ ਵਿਚ ਲੰਗੜਾ ਸਿੱਖ ਮੈਰਿਜ ਐਕਟ ਪੇਸ਼, ਸਿੱਖਾਂ ਦੀ ਵਿਲੱਖਣ ਪਛਾਣ ਮੁੜ ਬਹਾਲ ਕਰਨ ਲਈ ਸਵਿਧਾਨ ਦੀ ਧਾਰਾ 25 ਵਿਚ ਸੋਧ ਜ਼ਰੂਰੀ

ਮਈ 9, 2012

ਕੇਂਦਰੀ ਸਰਕਾਰ ਵਲੋਂ 7 ਮਈ ਨੂੰ ਜਿਹੜਾ ਰਾਜ ਸਭਾ ਵਿਚ ਸਿੱਖਾਂ ਲਈ ਆਨੰਦ ਮੈਰਿਜ ਐਕਟ ਲਿਆਂਦਾ ਗਿਆ ਹੈ, ਉਹ ਮੁਕੰਮਲ ਵਿਆਹ ਐਕਟ ਨਹੀਂ ਹੈ ਜਿਵੇਂ ਕਿ ਹਿੰਦੂਆਂ, ਇਸਾਈਆਂ, ਮੁਸਲਮਾਨਾਂ ਆਦਿ ਲਈ ਹਨ। ਜੇ ਇਸ ਨੂੰ ਲੰਗੜਾ ਮੈਰਿਜ ਐਕਟ ਕਿਹਾ ਜਾਵੇ ਤਾਂ ਇਸ ਵਿਚ ਕੋਈ ਅਤਿ ਕਥਨੀ ਨਹੀਂ ਹੋਵੇਗੀ। ਇਹ ਬਿੱਲ ਸਿੱਖ ਭਾਵਨਾਵਾਂ ਅਤੇ ਵੈˆਕਟਚਾਲੀਆ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਨਜ਼ਰ-ਅੰਦਾਜ਼ ਕਰਕੇ ਬਣਾਇਆ ਜਾ ਰਿਹਾ ਹੈ।ਸਿੱਖਾਂ ਦੀ ਬੜੀ ਦੇਰ ਤੋਂ ਮੰਗ ਰਹੀ ਕਿ ਧਾਰਾ 25 ਵਿਚ ਸੋਧ ਕੀਤੀ ਜਾਵੇ ਤੇ ਵੈˆਕਟਚਾਲੀਆ ਕਮਿਸ਼ਨ ਨੇ ਵੀ 2003 ਵਿਚ ਇਸ ਸੋਧ ਦੀ ਸਿਫਾਰਸ਼ ਕੀਤੀ ਸੀ।

ਸੰਵਿਧਾਨ ਦੀ ਧਾਰਾ 25 ਭਾਰਤ ਦੇ ਸੰਵਿਧਾਨ ਦੇ ਭਾਗ ਤਿੰਨ ਵਿੱਚ ਦਰਜ਼ ਹੈ। ਇਹ ਧਾਰਾ ਹਰੇਕ ਵਿਅਕਤੀ ਨੂੰ ਧਾਰਮਿਕ ਅਜ਼ਾਦੀ ਦਿੰਦੀ ਹੈ। ਇਸ ਵਿੱਚ ਦੋ ਕਲਾਜ਼ਾਂ ਭਾਵ ਦੋ ਨੁਕਤੇ ਹਨ। ਪਹਿਲੀ ਕਲਾਜ਼ ਬਾਰੇ ਕੋਈ ਵਾਦ ਵਿਵਾਦ ਨਹੀˆ। ਸਿੱਖਾਂ, ਬੋਧੀਆਂ ਤੇ ਜੈਨੀਆਂ ਨੂੰ ਜੋ ਇਤਰਾਜ਼ ਹੈ ਤਾਂ ਉਹ ਕਲਾਜ਼ ਦੋ ਬਾਰੇ ਹੈ ਅਤੇ ਇਸ ਦੀ ਵਿਆਖਿਆ ਦੇ ਉਪਰ ਹੈ।

ਕਲਾਜ਼ ਦੋ ਦੀ ਉਪਧਾਰਾ ਦੋ ਵਿੱਚ ਦਰਜ਼ ਹੈ ਕਿ ਹਿੰਦੂਆਂ ਦੇ ਸਾਰੇ ਧਾਰਮਿਕ ਅਸਥਾਨ ਸਭ ਲਈ ਖੋਲੇ ਜਾਂਦੇ ਹਨ। ਇਸ ਕਾਨੂੰਨ ਦੀ ਵਿਆਖਿਆ ਵਿਚ ਦੋ ਨੁਕਤੇ ਹਨ। ਪਹਿਲੀ ਵਿਆਖਿਆ ਵਿੱਚ ਦਰਜ਼ ਹੈ ਕਿ ਕਿਰਪਾਨ ਪਹਿਨਣਾ ਤੇ ਆਪਣੇ ਨਾਲ ਰੱਖਣਾ ਸਿੱਖ ਧਰਮ ਵਿੱਚ ਸ਼ਾਮਿਲ ਹੈ। ਭਾਵ ਕਿ ਇਸ ਵਿਆਖਿਆ ਅਨੁਸਾਰ ਇਹ ਕਾਨੂੰਨ ਸਿੱਖਾਂ ਨੂੰ ਕਿਰਪਾਨ ਪਹਿਨਣ ਅਤੇ ਆਪਣੇ ਕੋਲ ਰੱਖਣ ਦੀ ਆਜ਼ਾਦੀ ਦਿੰਦਾ ਹੈ। ਪਰ ਵਿਆਖਿਆ ਦੋ ਜਿਸ ਬਾਰੇ ਸਿੱਖਾਂ. ਬੋਧੀਆਂ ਅਤੇ ਜੈਨੀਆਂ ਨੂੰ ਇਤਰਾਜ਼ ਹੈ, ਵਿੱਚ ਕਿਹਾ ਗਿਆ ਹੈ ਕਿ ਹਿੰਦੂ ਧਰਮ ਵਿੱਚ ਸਿੱਖ ,ਬੋਧੀ ਤੇ ਜੈਨੀ ਵੀ ਸ਼ਾਮਿਲ ਹਨ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨ ਵੀ ਇਸੇ ਅਨੁਸਾਰ ਮੰਨੇ ਜਾਣਗੇ।

ਇਸ ਤਰ੍ਹਾਂ ਇਹ ਧਾਰਾ ਸਿੱਖਾਂ, ਬੋਧੀਆਂ ਅਤੇ ਜੈਨੀਆਂ ਨੂੰ ਹਿੰਦੂ ਧਰਮ ਦੇ ਅੰਗ ਹੀ ਦੱਸਦੀ ਹੈ,ਜਦ ਕਿ ਸਾਰੀ ਦੁਨੀਆ ਇਹ ਜਾਣਦੀ ਹੈ ਕਿ ਬਾਕੀ ਧਰਮਾਂ ਵਾਂਗ ਸਿੱਖ, ਬੋਧੀ ਤੇ ਜੈਨ ਸੁਤੰਤਰ ਧਰਮ ਹਨ।ਇਹੋ ਕਾਰਨ ਸੀ ਕਿ ਅੰਗ੍ਰੇਜ਼ਾਂ ਨੇ ਸਿੱਖਾਂ ਲਈ 22 ਅਕਤੂਬਰ 1909 ਨੂੰ ਵਖਰਾ ਆਨੰਦ ਮੈਰਿਜ਼ ਐਕਟ 1909 ਬਣਾਇਆ ਸੀ। ਸਵਿਧਾਨ ਬਨਾਉਣ ਸਮੇˆ ਇੰਨ੍ਹਾ ਤਿੰਨਾਂ ਧਰਮਾਂ ਲਈ ਵੀ ਵੱਖਰੇ-ਵੱਖਰੇ ਮੈਰਿਜ਼ ਐਕਟ ਤੇ ਹੋਰ ਕਾਨੂੰਨ ਬਨਾਉਣੇ ਚਾਹੀਦੇ ਸਨ, ਜਿਵੇˆ ਕਿ ਇਸਾਈਆਂ, ਹਿੰਦੂਆਂ, ਮੁਸਲਮਾਨਾਂ ਆਦਿ ਲਈ ਬਣਾਏ ਗਏ ਸਨ।ਪਰ ਇਨ੍ਹਾਂ ਧਰਮਾਂ ਨੂੰ ਹਿੰਦੂ ਧਰਮ ਅੰਦਰ ਲੈ ਆਂਦਾ ਗਿਆ ਤੇ ਹਿੰਦੂਆਂ ਵਾਲੇ ਕਾਨੂੰਨ ਇਨ੍ਹਾਂ ਉਪਰ ਲਾਗੂ ਕਰ ਦਿਤੇ ਗਏ। ਇਨ੍ਹਾਂ ਤਿੰਨਾਂ ਧਰਮਾਂ ਦੇ ਪੈਰੋਕਾਰਾਂ ਨੇ ਇੰਨ੍ਹਾਂ ਤਿੰਨਾਂ ਧਰਮਾਂ ਨੂੰ ਹਿੰਦੂ ਧਰਮ ਅੰਦਰ ਅਧੀਨ ਲਿਆਉਣਾ ਘੱਟ ਗਿਣਤੀਆਂ ਦੀ ਆਜ਼ਾਦ ਹਸਤੀ ਉਪਰ ਹਮਲਾ ਕਰਾਰ ਦਿੱਤਾ ਤੇ ਸਮੇˆ-ਸਮੇˆ ‘ਤੇ ਇਸ ਦਾ ਵਿਰੋਧ ਕੀਤਾ।

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਲਾਏ ਗਏ ਧਰਮ ਯੁੱਧ ਮੋਰਚੇ ਸਮੇਂ, ਸ. ਪ੍ਰਕਾਸ਼ ਸਿੰਘ ਬਾਦਲ ਨੇ ਸਵਿਧਾਨ ਦੀ ਧਾਰਾ 25 ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ 27 ਫ਼ਰਵਰੀ 1984 ਨੂੰ ਸਾੜੀ ਜਦ ਕਿ ਟੌਹੜਾ ਸਾਹਿਬ ਤੇ ਹੋਰ ਆਗੂਆਂ ਨੇ ਇਹ ਧਾਰਾ ਇਸੇ ਦਿਨ ਚੰਡੀਗਡ੍ਹ ਵਿਖੇ ਸਾੜੀ। ਰਾਜੀਵ ਅਤੇ ਟੌਹੜਾ ਵਿਚਕਾਰ ਹੋਏ ਰਾਜੀਨਾਮੇ ਅਨੁਸਾਰ ਸਰਕਾਰ ਨੇ 30 ਮਾਰਚ 1984 ਨੂੰ ਇਹ ਮੰਗ ਅਸੂਲਨ ਤੌਰ ਤੇ ਮੰਨ ਲਈ। ਪਰ ਇਹ ਲਾਗੂ ਨਾ ਕੀਤੀ। ਹੈਰਾਨੀ ਦੀ ਗੱਲ ਹੈ ਕਿ 24 ਜੁਲਾਈ 1985 ਨੂੰ ਹੋਏ ਰਾਜੀਵ-ਲੌਂਗੋਵਾਲ ਸਮਝੌਤੇ ਵਿੱਚ ਅਕਾਲੀਆਂ ਨੇ ਇਸ ਨੂੰ ਸ਼ਾਮਲ ਨਹੀਂ ਕੀਤਾ।

ਜਦ 2003 ਵਿੱਚ ਮੈਰਿਜ਼ ਲਾਅਜ਼ (ਅਮੈਂਡਮੈਂਟ) ਬਿਲ 2003 ਰਾਜ ਸਭਾ ਵਿਚ ਜੁਲਾਈ ਵਿਚ ਪੇਸ਼ ਹੋਇਆ ਤਾਂ ਸ. ਸਿਮਰਨਜੀਤ ਸਿੰਘ ਮਾਨ ਨੇ ਬਿੱਲ ਦੀ ਸਖ਼ਤ ਵਿਰੋਧਤਾ ਕੀਤੀ ਕਿਉˆਕਿ ਇਹ ਬਿੱਲ ਸਿੱਖਾਂ ਨੂੰ ਹਿੰਦੂ ਧਰਮ ਦੇ ਅਧੀਨ ਲਿਆਉਂਦਾ ਹੈ। ਉਨ੍ਹਾਂ ਜੋਰ ਦੇ ਕੇ ਮੰਗ ਕੀਤੀ ਕਿ ਅਨੰਦ ਮੈਰਿਜ਼ ਐਕਟ 1909 ਨੂੰ ਮੁੜ ਬਹਾਲ ਕੀਤਾ ਜਾਵੇ ਅਤੇ ਸਿੱਖਾਂ ਨੂੰ ਹਿੰਦੂ ਮੈਰਿਜ਼ ਐਕਟ ਵਿੱਚੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵੈਂਕਟਚਾਲੀਆ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕੀਤਾ ਜਾਵੇ ਤੇ ਸਿੱਖਾਂ ਲਈ ਹਿੰਦੂਆਂ, ਇਸਾਈਆਂ, ਮੁਸਲਮਾਨਾਂ ਆਦਿ ਵਾਂਗ ਵੱਖਰੇ ਕਾਨੂੰਨ ਬਣਾਏ ਜਾਣ।ਉਨ੍ਹਾਂ ਦਾ 9 ਮਿੰਟ ਦਾ ਇਹ ਬਹੁਤ ਹੀ ਜ਼ਜ਼ਬਾਤੀ ਅਤੇ ਪ੍ਰਭਾਵਸ਼ਾਲੀ ਭਾਸ਼ਨ ਇੰਟਰਨੈਟ ‘ਤੇ ਯੂ ਟਿਊਬ ਉਪਰ ਸੁਣਿਆ ਜਾ ਸਕਦਾ ਹੈ। ਉਸ ਸਮੇਂ ਐਨ ਡੀ ਏ ਸਰਕਾਰ ਸੀ,ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਭਾਈਵਾਲ ਸੀ। ਉਸ ਸਮੇਂ ਸ੍ਰੀ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ ਤੇ ਸ੍ਰੀ ਅਰੁਣ ਕੁਮਾਰ ਜੇਤਲੀ ਕਾਨੂੰਨ ਮੰਤਰੀ ਸਨ।ਇਸ ਲਈ ਜੇ ਬਾਦਲ ਸਾਹਿਬ ਚਾਹੁੰਦੇ ਤਾਂ ਮਾਨ ਸਾਹਿਬ ਵਲੋਂ ਉਠਾਈਆਂ ਮੰਗਾਂ ਨੂੰ ਉਹ ਲਾਗੂ ਕਰਵਾ ਕੇ ਇਸ ਮਸਲੇ ਦਾ ਹੱਲ ਕਰਵਾ ਸਕਦੇ ਸਨ।

ਇੱਥੇ ਵਰਨਣਯੋਗ ਹੈ ਕਿ 2000 ਵਿੱਚ ਭਾਰਤ ਸਰਕਾਰ ਨੇ ਭਾਰਤੀ ਸੰਵਿਧਾਨ ਦੀ ਸਮੀਖਿਆ ਲਈ ਚੀਫ਼ ਜਸਟਿਸ ਸ੍ਰੀ ਐਮ.ਐਨ. ਵੈˆਕਟਚਾਲੀਆ ਦੀ ਅਗਵਾਈ ਹੇਠ “ਨੈਸ਼ਨਲ ਕਮਿਸ਼ਨ ਟੂ ਰੀਵਿਊ ਦਾ ਵਰਕਿੰਗ ਆਫ਼ ਦਾ ਕਨਸਟੀਚਿਊਸ਼ਨ” ਬਣਾਇਆ, ਜਿਸ ਨੇ 31 ਮਾਰਚ 2002 ਨੂੰ ਉਸ ਸਮੇˆ ਦੇ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਸੀ, ਜਿਸ ਵਿਚ ਕਮਿਸ਼ਨ ਨੇ ਸਿਫਾਰਸ਼ ਕੀਤੀ ਕਿ ਸੰਵਿਧਾਨ ਦੀ ਧਾਰਾ 25 ਦੀ ਵਿਆਖਿਆ ਨੰਬਰ 2 ਖ਼ਤਮ ਕੀਤੀ ਜਾਵੇ ਜਿਸ ਵਿਚ ਸਿੱਖਾਂ,ਬੋਧੀਆਂ ਤੇ ਜੈਨੀਆਂ ਨੂੰ ਹਿੰਦੂ ਧਰਮ ਅੰਦਰ ਲਿਆਂਦਾ ਗਿਆ ਹੈ ਅਤੇ ਕਲਾਜ਼ ਦੋ ਦੀ ਉਪ ਕਲਾਜ਼ ਦੋ ਵਿਚ ਹਿੰਦੂ ਸ਼ਬਦ ਦੇ ਨਾਲ ਸਿੱਖ, ਜੈਨੀ, ਅਤੇ ਬੋਧੀ ਸ਼ਬਦ ਸ਼ਾਮਿਲ ਕੀਤੇ ਜਾਣ। ਇਸ ਤਰ੍ਹਾਂ ਕਮਿਸ਼ਨ ਨੇ ਹਿੰਦੂ, ਸਿੱਖ, ਬੁੱਧ ਅਤੇ ਜੈਨ ਧਰਮ ਨੂੰ ਬਰਾਬਰ ਦਾ ਦਰਜ਼ਾ ਦਿੰਦੇ ਹੋਏ ਇੰਨ੍ਹਾਂ ਸਾਰੇ ਧਰਮਾਂ ਦੇ ਧਾਰਮਿਕ ਸਥਾਨ ਸਭ ਲਈ ਖੋਲਣ ਅਤੇ ਬਰਾਬਰ ਦੇ ਅਧਿਕਾਰ ਦੇਣ ਦੀ ਸਿਫਾਰਸ਼ ਕੀਤੀ ਹੈ।

ਹੈਰਾਨੀ ਦੀ ਗੱਲ ਹੈ ਕਿ 10 ਸਾਲ ਬੀਤ ਜਾਣ ’ਤੇ ਵੀ ਭਾਰਤ ਸਰਕਾਰ ਵਲੋਂ ਆਪੇ ਬਣਾਏ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਨਹੀˆ ਕੀਤਾ ਗਿਆ। ਜੋ ਸੋਧ ਹੁਣ ਹੋਣ ਜਾ ਰਹੀ ਹੈ, ਉਹ ਕੇਵਲ ਵਿਆਹ ਰਜਿਸਟਰ ਕਰਾਉਣ ਤੀਕ ਹੀ ਸੀਮਤ ਹੈ। ਹੁਣ ਸਿੱਖਾਂ ਦੇ ਵਿਆਹ ਹਿੰਦੂ ਮੈਰਿਜ਼ ਐਕਟ ਦੀ ਥਾਂ ’ਤੇ ਅਨੰਦ ਮੈਰਿਜ਼ ਐਕਟ ਅਧੀਨ ਹੋਣਗੇ।ਉਨ੍ਹਾਂ ਨੂੰ ਤਲਾਕ ਲੈਣ, ਬੱਚਿਆਂ ਦੀ ਸਰਪ੍ਰਸਤੀ, ਅਵੈਧ ਵਿਆਹ, ਬੱਚੇ ਨੂੰ ਗੋਦ ਲੈਣ ਆਦਿ ਲਈ ਹਿੰਦੂਆਂ ਲਈ ਬਣੇ ਕਾਨੂੰਨਾਂ ਜਿਵੇˆ ਹਿੰਦੂ ਮੈਰਿਜ਼ ਐਕਟ 1955, ਹਿੰਦੂ ਅਡਾਪਟਸ਼ਨ ਐਕਟ 1956, ਹਿੰਦੂ ਮਿਨੋਰਟੀ ਐˆਡ ਗਾਰਡੀਅਨਸ਼ਿਪ ਐਕਟ 1956, ਹਿੰਦੂ ਅਨਡਿਵਾਈਡਿਡ ਫੈਮਿਲੀ ਟੈਕਸ ਕਾਨੂੰਨ (ਐਚ ਯੂ ਐਫ) 1955, ਹਿੰਦੂ ਸਕਸੈਸ਼ਨ ਐਕਟ 1956 ਆਦਿ ਦਾ ਸਹਾਰਾ ਹੀ ਲੈਣਾ ਪਵੇਗਾ। ਇਸ ਦਾ ਭਾਵ ਕਿ ਇੰਨ੍ਹਾ ਮਾਮਲਿਆਂ ਵਿੱਚ ਉਨ੍ਹਾਂ ਨੂੰ ਆਪਣੇ ਆਪ ਨੂੰ ਹਿੰਦੂ ਹੀ ਅਖਵਾਉਣਾ ਪਵੇਗਾ।

ਹੁਣ ਜਦ ਕਿ ਪਾਰਲੀਮੈˆਟ ਵਿਚ ਅਨੰਦ ਮੈਰਿਜ ਐਕਟ ਪੇਸ਼ ਕੀਤਾ ਗਿਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਤੇ ਐਨ.ਡੀ.ਏ. ਦੀਆਂ ਦੁਜੀਆਂ ਭਾਈਵਾਲ ਪਾਰਟੀਆਂ ਨੂੰ ਨਾਲ ਲੈ ਕੇ ਐਨ.ਡੀ.ਏ. ਵਲੋਂ ਬਣਾਏ ਗਏ ਵੈˆਕਟਚਾਲੀਆ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਾਉਣ ਲਈ ਕੇˆਦਰੀ ਸਰਕਾਰ ਉਪਰ ਜੋਰ ਪਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਧਾਰਾ 25 ਵਿੱਚ ਉਪਰੋਕਤ ਸੋਧ ਕੀਤੀ ਜਾਵੇ ਤੇ ਹਿੰਦੂਆਂ ਵਾਂਗ ਸਿੱਖ ਮੈਰਿਜ਼ ਐਕਟ ਤੇ ਹੋਰ ਐਕਟ ਪਾਸ ਕੀਤੇ ਜਾਣ ਤਾਂ ਜੋ ਸਿੱਖ ਧਰਮ ਦੀ ਵਿਲੱਖਣ ਤੇ ਸੁਤੰਤਰ ਹੋˆਦ ਮੁੜ ਬਹਾਲ ਹੋ ਸਕੇ। ਜੇ ਅਜਿਹਾ ਹੋ ਜਾਂਦਾ ਹੈ ਤਾਂ ਬੋਧੀਆਂ ਅਤੇ ਜੈਨੀਆਂ ਲਈ ਵੱਖਰੇ ਕਾਨੂੰਨ ਬਨਾਉਣ ਤੇ ਵੱˆਖਰੇ ਧਰਮਾਂ ਦੇ ਤੌਰ ‘ਤੇ ਮਾਨਤਾ ਦੇਣ ਦਾ ਰਾਹ ਖੁੱਲ ਜਾਵੇਗਾ।ਇਹ ਇੱਕ ਸੁਨਹਿਰੀ ਮੌਕਾ ਹੈ, ਜਿਹੜਾ ਕਿ ਸਿੱਖ ਆਗੂਆਂ ਨੂੰ ਆਪਣੇ ਹੱਥੋˆ ਨਹੀˆ ਗੁਆਉਣਾ ਚਾਹੀਦਾ।

ਪਾਕਿਸਤਾਨ ਵੱਲੋਂ 1909 ਦੇ ਆਨੰਦ ਮੈਰੇਜ਼ ਐਕਟ ਨੂੰ ਖ਼ਤਮ ਕਰਕੇ 2008 ਵਿਚ ਵਿਸਥਾਰ ਸਹਿਤ ਨਵਾਂ ਆਨੰਦ ਮੈਰੇਜ ਐਕਟ ਪਾਸ ਕੀਤਾ ਜਿਸ ਦੀਆਂ 32 ਧਾਰਾਵਾਂ ਹਨ ਕਿਉਂਕਿ 1909 ਦਾ ਕਾਨੂੰਨ ਅਜੋਕੇ ਸਮੇਂ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ। ਭਾਰਤ ਸਰਕਾਰ ਨੂੰ ਵੀ ਅਜਿਹਾ ਵਿਸਥਾਰ ਸਹਿਤ ਕਾਨੂੰਨ ਬਨਾਉਣਾ ਚਾਹੀਦਾ ਹੈ ਨਾ ਕਿ ਲੰਗੜਾ ਕਾਨੂੰਨ ਜੋ ਕਿ ਰਾਜ ਸਭਾ ਵਿਚ ਪੇਸ਼ ਕੀਤਾ ਗਿਆ ਹੈ।ਸਿੱਖ ਵਿਦਵਾਨ ਸ.ਗੁਰਤੇਜ ਸਿੰਘ ਨੇ ਯੂ ਪੀ ਏ ਦੀ ਚੇਅਰਪਰਸਨ ਸ੍ਰੀ ਮਤੀ ਸੋਨੀਆ ਗਾਂਧੀ ਤੇ ਲੋਕ ਸਭਾ ਦੇ ਮੈਂਬਰਾਂ ਨੂੰ ਸਿੱਖ ਮੈਰਿਜ ਐਕਟ 2012 ਦਾ ਖ਼ਰੜਾ ਭੇਜਿਆ ਹੈ ਜਿਸ ਦੀਆਂ 32 ਧਾਰਾਵਾਂ ਹਨ। ਉਨ੍ਹਾਂ ਸਿੱਖ ਦੀ ਪ੍ਰੀਭਾਸ਼ਾ ਤੇ ਵਿਆਖਿਆ, ਆਨੰਦ ਕਾਰਜ਼ ਦੀ ਪ੍ਰੀਭਾਸ਼ਾ,ਵਿਆਹ ਦੀਆਂ ਸ਼ਰਤਾਂ, ਵਿਆਹ ਦੀ ਰਜਿਸਟਰੇਸ਼ਨ, ਤਲਾਕ, ਮੁੜ ਵਿਆਹ ਅਤੇ ਹੋਰ ਮੈਰਿਜ ਐਕਟ ਨਾਲ ਸਬੰਧਿਤ ਗੱਲਾਂ ‘ਤੇ ਵਿਸਥਾਰ ਨਾਲ ਚਾਨਣਾ ਪਾਇਆ ਹੈ।ਅਜਿਹਾ ਕਰਦੇ ਸਮੇਂ ਉਨ੍ਹਾਂ ਨੇ ਵੱਖ ਵੱਖ ਦੇਸ਼ਾਂ ਅਤੇ ਧਰਮਾਂ ਦੇ ਕਾਨੂੰਨਾਂ ਨੂੰ ਆਪਣੇ ਸਨਮੁਖ ਰਖਿਆ ਲੱਗਦਾ ਹੈ। ਉਨ੍ਹਾਂ ਨੇ ਅਜਿਹਾ ਕਾਨੂੰਨ ਇਸ ਸਮੇਂ ਚਲ ਰਹਿ ਅਜਲਾਸ ਵਿਚ ਪਾਸ ਕਰਾਉਣ ਦੀ ਅਪੀਲ ਕੀਤੀ ਹੈ।